ਓਡੀਸ਼ਾ, ਏਐੱਨਆਈ : ਓਡੀਸ਼ਾ 'ਚ ਦੇਸ਼ ਦਾ ਸਭ ਤੋਂ ਵੱਡਾ COVID-19 ਹਸਪਤਾਲ ਬਣਾਇਆ ਜਾਵੇਗਾ, ਜਿਸ 'ਚ 1000 ਬੈੱਡ ਦੀ ਵਿਵਸਥਾ ਹੋਵੇਗੀ। ਗੌਰਤਲਬ ਹੈ ਕਿ ਹਾਲ ਹੀ 'ਚ ਓਡੀਸ਼ਾ ਸਰਕਾਰ, ਕਾਰਪੋਰੇਟਸ ਤੇ ਮੈਡੀਕਲ ਕਾਲਜਾਂ ਵਿਚਕਾਰ ਇਕ 1000 ਬੈੱਡ ਦਾ ਐਕਸਕਲੂਸਿਵ Covid-19 ਟ੍ਰੀਟਮੈਂਟ ਹਸਪਤਾਲ ਸਥਾਪਿਤ ਕਰਨ ਲਈ ਇਕ ਤ੍ਰਿਕੋਨੀਅ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਹਨ। ਓਡੀਸ਼ਾ ਸਰਕਾਰ ਨੇ ਇਸ ਹਸਪਤਾਲ ਨੂੰ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਹਸਪਤਾਲ ਬਣਾਉਣ ਲਈ ਸਥਾਨ ਦੀ ਚੌਣ ਨਹੀਂ ਕੀਤੀ ਗਈ ਹੈ।

Posted By: Amita Verma