ਜੇਐੱਨਐੱਨ, ਨਵੀਂ ਦਿੱਲੀ : ਉਂਜ ਤਾਂ ਪਾਕਿਸਤਾਨ ਸਮਰੱਥਕ ਅੱਤਵਾਦ ਦੇ ਮੁੱਦੇ 'ਤੇ ਚੀਨ ਦਾ ਨਜ਼ਰੀਆ ਅਕਸਰ ਭਾਰਤ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ ਪਰ ਆਪਣੇ ਦੁਵੱਲੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੀ ਕਵਾਇਦ ਨੂੰ ਅੱਗੇ ਵਧਾਉਂਦੇ ਹੋਏ ਦਸੰਬਰ 'ਚ ਭਾਰਤ ਅਤੇ ਚੀਨ ਸਾਂਝਾ ਫ਼ੌਜੀ ਅਭਿਆਸ 'Hand in Hand' 'ਚ ਹਿੱਸਾ ਲਵੇਗਾ। ਇਹ ਅਭਿਆਸ ਚੀਨ ਦੇ ਵੂਹਾਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗ਼ੈਰ-ਰਸਮੀ ਸਿਖ਼ਰ ਗੱਲਬਾਤ ਤੋਂ ਬਾਅਦ ਮੁੜ ਲੀਹ 'ਤੇ ਪਰਤੇ ਆਪਸੀ ਰਿਸ਼ਤਿਆਂ ਦਾ ਨਤੀਜਾ ਹੈ।

ਡੋਕਲਾਮ 'ਚ ਪੈਦਾ ਹੋਏ ਵਿਵਾਦ ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਰਵਾਇਤੀ ਵਿਸ਼ਵਾਸ ਵਧਾਉਣ, ਸਹਿਯੋਗ ਦੀ ਸਮਝ ਨੂੰ ਵਿਕਸਿਤ ਕਰਨ ਅਤੇ ਉਸ ਨੂੰ ਮਜ਼ਬੂਤ ਕਰਨ ਦੇ ਲਿਹਾਜ਼ ਨਾਲ ਹੈਂਡ ਇੰਨ ਹੈਂਡ ਸਾਂਝੇ ਫ਼ੌਜੀ ਅਭਿਆਸ ਦਾ ਰੱਖਿਆ ਹਲਕਿਆਂ 'ਚ ਵੱਡਾ ਮਹੱਤਵ ਦੱਸਿਆ ਜਾ ਰਿਹਾ ਹੈ। ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਨੇੜਲੇ ਪੂਰਨ ਰਿਸ਼ਤੇ ਬਣਾਉਣ ਅਤੇ ਉਸ ਨੂੰ ਉਤਸ਼ਾਹਿਤ ਕਰਨਾ ਇਸ ਜੰਗੀ ਅਭਿਆਸ ਦਾ ਟੀਚਾ ਹੈ।


ਦੋਵਾਂ ਦੇਸ਼ਾਂ ਦਰਮਿਆਨ ਸੁਧਰ ਰਹੇ ਹਾਲਾਤ

ਜ਼ਿਕਰਯੋਗ ਹੈ ਕਿ ਆਏ ਦਿਨ ਭਾਰਤ-ਚੀਨ ਰਿਸ਼ਤਿਆਂ 'ਚ ਆਉਂਦੇ ਉਤਾਰ-ਚੜ੍ਹਾਅ ਤੋਂ ਬਾਅਦ ਹੁਣ ਦੋਵੇਂ ਦੇਸ਼ਾਂ ਦਰਮਿਆਨ ਹਾਲਾਤ ਸੁਧਰ ਰਹੇ ਹਨ। ਦੋਵੇਂ ਗੁਆਂਢੀ ਦੇਸ਼ ਰਿਸ਼ਤਿਆਂ ਦੀ ਮਿਠਾਸ ਨੂੰ ਪਹਿਲ ਦੇ ਰਹੇ ਹਨ। ਬਾਵਜੂਦ ਇਸ ਦੇ ਦੋਵੇਂ ਦੇਸ਼ਾਂ 'ਚ ਕਈ ਵਾਰ ਕੁੜੱਤਣ ਵੇਖਣ ਨੂੰ ਮਿਲੀ ਹੈ। ਚੀਨ ਨੇ ਪਰਮਾਣੂ ਸਪਲਾਇਰ ਗਰੁੱਪ 'ਚ ਭਾਰਤ ਦੇ ਦਾਖ਼ਲ ਹੋਣ ਦਾ ਲਗਾਤਾਰ ਵਿਰੋਧ ਤਾਂ ਕੀਤਾ ਹੀ ਹੈ, ਉੱਥੇ, ਇਸ ਤੋਂ ਇਲਾਵਾ ਜੈਸ਼-ਏ-ਮੁਹੰਮਦ ਦੇ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੇ ਜ਼ਰੀਏ ਅੱਤਵਾਦ ਐਲਾਨ ਕਰਵਾਉਣ ਦੀ ਭਾਰਤੀ ਦੀ ਕੋਸ਼ਿਸ਼ ਨੂੰ ਵੀ ਚੀਨ ਨੇ ਵੀਟੋ ਕੀਤਾ ਹੈ। ਭਾਰਤ ਚੀਨ ਦੇ ਮਹੱਤਵਪੂਰਨ ਵਨ ਬੈਲਟ ਵਨ ਰੋਡ ਪ੍ਰਾਜੈਕਟ ਦਾ ਹਿੱਸਾ ਵੀ ਨਹੀਂ ਹੈ। ਅਜਿਹੇ 'ਚ ਅੱਤਵਾਦ ਦੇ ਮੁੱਦੇ 'ਤੇ ਦੋਵੇਂ ਦੇਸ਼ਾਂ ਦੀ ਰੱਖਿਆ ਸਹਿਯੋਗ 'ਤੇ ਮਜ਼ਬੂਤੀ ਫ਼ੌਜੀ ਕੂਟਨੀਤੀ ਲਈ ਵੱਡਾ ਕਦਮ ਹੈ।

Posted By: Jagjit Singh