ਨਵੀਂ ਦਿੱਲੀ, ਆਈਏਐੱਨਐੱਸ : ਸਾਲ ਭਰ ’ਚ ਭਾਰਤ ’ਚ ਕੋਰੋਨਾ ਵਾਇਰਸ ਦੇ ਕਰੀਬ 7,000 ਪ੍ਰਕਾਰ ਦੇਖਣ ਨੂੰ ਮਿਲੇ ਹਨ। ਇਨ੍ਹਾਂ 7,000 ਪ੍ਰਕਾਰਾਂ ’ਚ ਵੀ 24 ਹਜ਼ਾਰ ਤੋਂ ਜ਼ਿਆਦਾ Mutations ਦੇਖਣ ਨੂੰ ਮਿਲੇ। ਸੀਨੀਅਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਨਿਊਜ਼ ਏਜੰਸੀ ਆਈਏਐੱਨਐੱਸ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ Novel corona virus ਦੇ ਪ੍ਰਕਾਰ ’ਚ ਇਹ Mutations ਦੇਖੇ ਗਏ ਹਨ।

ਇਹ ਪ੍ਰਕਾਰ ਦੇਸ਼ ’ਚ ਫੈਲੇ ਹੋਏ ਹਨ। Genetic Diagnostic laboratories in India ਨੇ ਇਸ ਦਾ ਖੁਲਾਸਾ ਕੀਤਾ ਹੈ। ਕੋਰੋਨਾ ਦੇ ਲਈ ਨੈਸ਼ਨਲ ਟਾਸਕ ਫੋਰਸ (National Task Force for Covid-19) ਦੇ ਇਕ ਮੁੱਖ ਮੈਂਬਰ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਕੋਰੋਨਾ ਦੇ 7,000 ਦੇ ਕਰੀਬ Variants ’ਚ ਲਗਪਗ 24,300 Mutations ਸਾਹਮਣੇ ਆਏ ਹਨ।


ਦੱਸਣਯੋਗ ਹੈ ਕਿ ਇਸ ਸਮੇਂ ਦੁਨੀਆ ’ਚ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹੋਣ ਵਾਲਾ ਦੂਜਾ ਦੇਸ਼ ਭਾਰਤ ਹੈ। ਉੱਥੇ ਹੀ ਪਹਿਲੇ ਨੰਬਰ ’ਤੇ ਇਨਫੈਕਟਿਡ ਦੇਸ਼ ਅਮਰੀਕਾ ਬਣਾਇਆ ਹੋਇਆ ਹੈ। ਜਿੱਥੇ ਇਕ ਪਾਸੇ ਭਾਰਤ ’ਚ ਕੋਰੋਨਾ ਨਾਲ ਲੜਨ ਦੇ ਲਈ ਟੀਕਾਕਰਨ ਮੁਹਿੰਮ ਚੱਲ ਰਹੀ ਹੈ ਉੱਥੇ ਹੀ ਫਿਰ ਤੋਂ ਹੁਣ ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਅਲਰਟ ਹੋ ਗਿਆ ਹੈ ਕਿਉਂਕਿ ਅਚਾਨਕ ਦੇਸ਼ ’ਚ ਫਿਰ ਤੋਂ ਇਨਫੈਕਟਿਡ ਮਾਮਲਿਆਂ ’ਚ ਉਛਾਲ ਦੇਖਣ ਨੂੰ ਮਿਲ ਰਹੀ ਹੈ। ਮਹਾਰਾਸ਼ਟਰ ਸੂਬੇ ’ਚ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਦੇਖਦੇ ਹੋਏ ਪ੍ਰਸ਼ਾਸਨ ਅਲਰਟ ਹੋ ਗਿਆ ਹੈ ਤੇ ਸਾਰੇ ਲੋਕਾਂ ਨੂੰ ਸਾਵਧਾਨੀ ਬਰਤਨ ਦੀ ਸਲਾਹ ਦਿੱਤੀ ਹੈ।


ਦੇਸ਼ ’ਚ ਹੁਣ ਤਕ ਇਕ ਕਰੋੜ 10 ਲੱਖ ਦੇ ਪਾਰ ਪਹੁੰਚੇ ਮਾਮਲੇ


ਸਿਹਤ ਮੰਤਰਾਲੇ ਅਨੁਸਾਰ ਦੇਸ਼ ’ਚ ਹੁਣ ਤਕ ਇਕ ਕਰੋੜ 10 ਲੱਖ 16 ਹਜ਼ਾਰ 434 ਮਾਮਲੇ ਸਾਹਮਣੇ ਆਏ। ਇਨ੍ਹਾਂ ’ਚੋਂ ਇਕ ਕਰੋੜ ਸੱਤ ਲੱਖ 12 ਹਜ਼ਾਰ 665 ਮਰੀਜ ਠੀਕ ਹੋ ਗਏ ਹਨ। ਇਕ ਲੱਖ 56 ਹਜ਼ਾਰ 463 ਲੋਕਾਂ ਦੀ ਮੌਤ ਹੋ ਗਈ ਹੈ। ਅਕਟਿਵ ਕੇਸ ਇਕ ਲੱਖ 47 ਹਜ਼ਾਰ 306 ਹੈ। ਹੁਣ ਤਕ ਇਕ ਕਰੋੜ 17 ਲੱਖ 45 ਹਜ਼ਾਰ 552 ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ। ਇਨ੍ਹਾਂ ’ਚੋਂ 64,25,060 ਸਿਹਤ ਵਰਕਰ ਸ਼ਾਮਿਲ ਹਨ, ਜਿਨ੍ਹਾਂ ਨੂੰ ਪਹਿਲੀ ਖੁਰਾਕ ਮਿਲੀ ਹੈ। ਉੱਥੇ ਹੀ 11,15,542 ਸਿਹਤ ਵਰਕਰਾਂ ਨੇ ਦੂਜੀ ਖੁਰਾਕ ਲੈ ਲਈ ਹੈ। ਨਾਲ ਹੀ 38,83,492 ਫਰੰਟ ਲਾਈਨ ਵਰਕਰਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ।

Posted By: Rajnish Kaur