ਨਵੀਂ ਦਿੱਲੀ, ਏਐੱਨਆਈ : India Coronavirus Updates: ਦੇਸ਼ 'ਚ ਕੋਰੋਨਾ ਦੀ ਸਥਿਤੀ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲੇ 7 ਲੱਖ ਤੋਂ ਘੱਟ ਬਚੇ ਹਨ। ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਭਾਰਤ 'ਚ 69 ਲੱਖ ਤੋਂ ਵੱਧ ਹੋ ਗਈ ਹੈ। ਇਸ ਨਾਲ ਹੀ ਦੇਸ਼ ਦੀ ਰਿਕਵਰੀ ਦਰ ਕਰੀਬ 90 ਫੀਸਦੀ ਦੇ ਕੋਲ ਪਹੁੰਚ ਗਈ ਹੈ। ਬੀਤੇ 24 ਘੰਟਿਆਂ 'ਚ ਜਿੱਥੇ ਦੇਸ਼ 'ਚ ਨਵੇਂ ਮਾਮਲੇ ਘੱਟ ਆਏ ਹਨ ਉੱਥੇ ਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਧੀ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ ਬੀਤੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਦੇ 54,366 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ 'ਚ ਕੋਰੋਨਾ ਦੇ ਕਾਰਨ 690 ਲੋਕਾਂ ਦੀ ਮੌਤ ਹੋਈ ਹੈ। ਇਸ ਨੂੰ ਮਿਲਾਕੇ ਦੇਸ਼ 'ਚ ਕੋਰੋਨਾ ਦਾ ਅੰਕੜਾ ਸਾਢੇ 77 ਲੱਖ ਨੂੰ ਪਾਰ ਕਰ ਗਿਆ ਹੈ।

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ 'ਚ ਹੁਣ ਤਕ ਕੋਰੋਨਾ ਦੇ 77 ਲੱਖ 61 ਹਜ਼ਾਰ 312 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ 'ਚੋਂ 69 ਲੱਖ 48 ਹਜ਼ਾਰ 467 ਲੋਕ ਕੋਰੋਨਾ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ। ਦੇਸ਼ 'ਚ ਐਕਟਿਵ ਮਾਮਲਿਆਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ 'ਚ ਫਿਲਹਾਲ 6 ਲੱਖ 95 ਹਜ਼ਾਰ 509 ਐਕਟਿਵ ਮਾਮਲੇ ਬਚੇ ਹਨ। ਦੇਸ਼ 'ਚ ਕੋਰੋਨਾ ਨਾਲ ਹੁਣ ਤਕ 1 ਲੱਖ 17 ਹਜ਼ਾਰ 306 ਲੋਕਾਂ ਦੀ ਮੌਤ ਹੋ ਚੁੱਕੀ ਹੈ।

Posted By: Rajnish Kaur