ਏਐੱਨਆਈ, ਨਵੀਂ ਦਿੱਲੀ : India Coronavirus Update, ਦੇਸ਼ ’ਚ ਕੋਰੋਨਾ ਵਾਇਰਸ ਦਾ ਸੰਕ੍ਰਮਣ ਲਗਾਤਾਰ ਘੱਟ ਹੋ ਰਿਹਾ ਹੈ। ਦੇਸ਼ ’ਚ ਅੱਜ ਲਗਾਤਾਰ ਚੌਥੇ ਦਿਨ ਕੋਰੋਨਾ ਦੇ ਇਕ ਲੱਖ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਸ ਦੌਰਾਨ ਮੌਤ ਦਾ ਅੰਕੜਾ 3400 ਤੋਂ ਵੱਧ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਸੰਕ੍ਰਮਣ ਦੇ 91,702 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 3403 ਲੋਕਾਂ ਦੀ ਮੌਤ ਕੋਰੋਨਾ ਸੰਕ੍ਰਮਣ ਕਾਰਨ ਹੋਈ ਹੈ। ਇਸਦੇ ਨਾਲ ਹੀ ਦੇਸ਼ ’ਚ ਕੋਰੋਨਾ ਦੇ ਪਾਜ਼ੇਟਿਵਿਟੀ ਰੇਟ ’ਚ ਵੀ ਗਿਰਾਵਟ ਆਈ ਹੈ। ਸਿਹਤ ਮੰਤਰਾਲੇ ਅਨੁਸਾਰ ਫਿਲਹਾਲ ਦੇਸ਼ ’ਚ ਕੋਰੋਨਾ ਦਾ ਪਾਜ਼ੇਟਿਵਿਟੀ ਰੇਟ 4.49% ਹੈ।

ਦੇਸ਼ ’ਚ ਕੋਰੋਨਾ ਵਾਇਰਸ ਦੇ ਘੱਟ ਹੋਣ ਦੇ ਨਾਲ ਹੀ ਵਾਇਰਸ ਦੇ ਸੰਕ੍ਰਮਣ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਦੇਸ਼ ਭਰ ’ਚ ਕੋਰੋਨਾ ਤੋਂ 1 ਲੱਖ 34 ਹਜ਼ਾਰ 580 ਲੋਕ ਠੀਕ ਹੋਏ ਹਨ। ਇਸ ਨਾਲ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦਾ ਅੰਕੜਾ ਵੱਧ ਕੇ 2 ਕਰੋੜ 77 ਲੱਖ 90 ਹਜ਼ਾਰ 73 ਹੋ ਗਿਆ ਹੈ। ਭਾਰਤ ਦੀ ਕੋਰੋਨਾ ਰਿਕਵਰੀ ਦਰ ਵੱਧ ਕੇ 94.93% ਹੋ ਗਈ ਹੈ। ਇਸਤੋਂ ਇਲਾਵਾ ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 46,281 ਐਕਟਿਵ ਕੇਸ ਘੱਟ ਹੋਏ ਹਨ। ਭਾਰਤ ’ਚ ਕੋਰੋਨਾ ਦੇ ਫਿਲਹਾਲ 11 ਲੱਖ 21 ਹਜ਼ਾਰ 671 ਐਕਟਿਵ ਕੇਸ ਹਨ। ਭਾਰਤ ਦੀ ਐਕਟਿਵ ਕੋਰੋਨਾ ਦਰ ਹਾਲੇ 3.83% ਹੈ।

ਦੇਸ਼ ’ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗੱਲ ਕਰੀਏ ਤਾਂ ਹੁਣ ਤਕ ਭਾਰਤ ’ਚ 2 ਕਰੋੜ 92 ਲੱਖ 74 ਹਜ਼ਾਰ 823 ਲੋਕ ਕੋਰੋਨਾ ਸੰਕ੍ਰਮਿਤ ਹੋਏ ਹਨ। ਕੋਰੋਨਾ ਕਾਰਨ ਦੇਸ਼ ਭਰ ’ਚ ਹੁਣ ਤਕ ਕੁੱਲ 3 ਲੱਖ 63 ਹਜ਼ਾਰ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਭਾਰਤ ’ਚ ਕੋਰੋਨਾ ਮੌਤ ਦਰ ਫਿਲਹਾਲ 1.24% ਹੈ।

Posted By: Ramanjit Kaur