ਨਵੀਂ ਦਿੱਲੀ, ਜੇਐੱਨਐੱਨ : India Coronavirus Updates: ਦੇਸ਼ ’ਚ ਕੋਰੋਨਾ ਮਹਾਮਾਰੀ ਦੀ ਸਥਿਤੀ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜਾ ਅੰਕੜਿਆਂ ਅਨੁਸਾਰ ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਇਨਫੈਕਸ਼ਨ ਦੇ 15,968 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ’ਚ 202 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਦੇਸ਼ ’ਚ ਇਸ ਦੇ ਨਾਲ ਹੀ ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ ’ਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੀ ਰਿਕਵਰੀ ਦਰ ਵੀ ਵਧ ਕੇ ਸਾਢੇ 96 ਫ਼ੀਸਦੀ ਤੋਂ ਵਧ ਹੋ ਗਈ ਹੈ।


ਸਿਹਤ ਮੰਤਰਾਲੇ ਦੇ ਤਾਜਾ ਅੰਕੜਿਆਂ ਮੁਤਾਬਕ ਦੇਸ਼ ’ਚ ਕੋਰੋਨਾ ਵਾਇਰਸ ਦੇ ਹੁਣ ਤਕ ਕੁੱਲ 1 ਕਰੋੜ 4 ਲੱਖ 95 ਹਜ਼ਾਰ 147 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਇਸ ’ਚੋਂ 1.01 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਦੇਸ਼ ’ਚ ਕੋਰੋਨਾ ਨਾਲ ਹੁਣ ਤਕ ਕੁੱਲ ਇਕ ਕਰੋੜ ਇਕ ਲੱਖ 29 ਹਜ਼ਾਰ 111 ਲੋਕ ਠੀਕ ਹੋ ਚੁੱਕੇ ਹਨ। ਦੇਸ਼ ’ਚ ਕੋਰੋਨਾ ਦੇ ਐਕਟਿਵ ਮਾਮਲੇ 2 ਲੱਖ 14 ਹਜ਼ਾਰ 507 ਤਕ ਪਹੁੰਚ ਗਏ ਹਨ। ਭਾਰਤ ’ਚ ਕੋਰੋਨਾ ਨਾਲ ਹੁਣ ਤਕ ਕੁੱਲ ਇਕ ਲੱਖ 51 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।


ਰਿਕਵਰੀ ਦਰ ਵਧੀ


ਦੇਸ਼ ’ਚ ਕੋਰੋਨਾ ਦੀ ਰਿਕਵਰੀ ਦਰ ’ਚ ਵਾਧਾ ਹੋ ਰਿਹਾ ਹੈ। ਬੀਤੇ 24 ਘੰਟਿਆਂ ’ਚ ਦੇਸ਼ ’ਚ ਕੋਰੋਨਾ ਤੋਂ 17.817 ਲੋਕ ਠੀਕ ਹੋਏ ਹਨ। ਇਸ ਨਾਲ ਰਿਕਵਰੀ ਦਰ ਵਧ ਕੇ 96.51 ਫ਼ੀਸਦੀ ਹੋ ਗਈ ਹੈ। ਦੇਸ਼ ’ਚ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਰਹੀ ਹੈ। ਪਿਛਲੇ 24 ਘੰਟਿਆਂ ’ਚ ਦੇਸ਼ ’ਚ 2051 ਪਾਜ਼ੇਟਿਵ ਕੇਸ ਘੱਟ ਹੋਏ ਹਨ। ਭਾਰਤ ਦੀ ਕੋਰੋਨਾ ਮੌਤ ਦਰ ਫਿਲਹਾਲ 1.44 ਫ਼ੀਸਦੀ ਹੈ।


Posted By: Rajnish Kaur