ਏਐੱਨਆਈ, ਨਵੀਂ ਦਿੱਲੀ : ਭਾਰਤ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈ। ਇਸਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵੀ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਤਕ ਲਗਪਗ 59.52 ਫ਼ੀਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ 'ਚ ਸੰਕ੍ਰਮਿਤਾਂ ਦਾ ਅੰਕੜਾ ਛੇ ਲੱਖ ਨੂੰ ਪਾਰ ਕਰ ਗਿਆ ਹੈ, ਜਦਕਿ ਲਗਪਗ 3.60 ਲੱਖ ਲੋਕ ਪੂਰੀ ਤਰ੍ਹਾਂ ਨਾਲ ਠੀਕ ਵੀ ਹੋ ਚੁੱਕੇ ਹਨ। ਉਥੇ ਹੀ 24 ਘੰਟਿਆਂ ਦੌਰਾਨ 19 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਪਿਛਲੇ ਪੰਜ ਦਿਨਾਂ ਤੋਂ ਲਗਾਤਾਰ 18 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 19,148 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ434 ਲੋਕਾਂ ਦੀ ਮੌਤ ਹੋਈ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 6 ਲੱਖ 04 ਹਜ਼ਾਰ 641 ਹੋ ਗਈ ਹੈ। ਇਸ 'ਚ 2 ਲੱਖ 26 ਹਜ਼ਾਰ 947 ਐਕਟਿਵ ਮਾਮਲੇ ਹਨ, ਜਦਕਿ 3 ਲੱਖ 59 ਹਜ਼ਾਰ 860 ਲੋਕ ਸਿਹਤਮੰਦ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ ਕੁੱਲ 17,834 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਪਿਛਲੇ 24 ਘੰਟਿਆਂ 'ਚ ਹੋਈਆਂ 434 ਮੌਤਾਂ 'ਚ ਮਹਾਰਾਸ਼ਟਰ 'ਚ 198 ਲੋਕਾਂ ਦੀ ਮੌਤ, ਤਾਮਿਲਨਾਡੂ 'ਚ 63 ਲੋਕਾਂ ਦੀ ਮੌਤ, ਦਿੱਲੀ 'ਚ 61 ਲੋਕਾਂ ਦੀ ਮੌਤ, ਉੱਤਰ ਪ੍ਰਦੇਸ਼ ਤੇ ਗੁਜਰਾਤ 'ਚ 21-21 ਲੋਕਾਂ ਦੀ ਮੌਤ, ਪੱਛਮੀ ਬੰਗਾਲ 'ਚ 15 ਲੋਕਾਂ ਦੀ ਮੌਤ, ਮੱਧ ਪ੍ਰਦੇਸ਼ 'ਚ 9 ਲੋਕਾਂ ਦੀ ਮੌਤ, ਰਾਜਸਥਾਨ 'ਚ ਅੱਠ ਲੋਕਾਂ ਦੀ ਮੌਤ, ਤੇਲੰਗਾਨਾ ਅਤੇ ਕਰਨਾਟਕ 'ਚ ਸੱਤ-ਸੱਤ ਲੋਕਾਂ ਦੀ ਮੌਤ, ਆਂਧਰ ਪ੍ਰਦੇਸ਼ 'ਚ ਛੇ ਲੋਕਾਂ ਦੀ ਮੌਤ, ਪੰਜਾਬ 'ਚ ਪੰਜ ਲੋਕਾਂ ਦੀ ਮੌਤ, ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਚਾਰ-ਚਾਰ ਲੋਕਾਂ ਦੀ ਮੌਤ, ਬਿਹਾਰ 'ਚ ਤਿੰਨ ਲੋਕਾਂ ਦੀ ਮੌਤ ਅਤੇ ਛੱਤੀਸਗੜ੍ਹ ਅਤੇ ਗੋਆ 'ਚ ਇਕ-ਇਕ ਲੋਕਾਂ ਦੀ ਮੌਤ ਹੋਈ ਹੈ।

Posted By: Ramanjit Kaur