v> ਨਵੀਂ ਦਿੱਲੀ, ਏਜੰਸੀਆਂ : ਭਾਰਤ 'ਚ ਕੋਰੋਨਾ ਵਾਇਰਸ (COVID-19) ਦਾ ਕਹਿਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਹੁਣ ਤਕ ਲਗਪਗ 17 ਲੱਖ ਮਾਮਲੇ ਸਾਹਮਣੇ ਆ ਗਏ ਹਨ, ਉੱਥੇ ਹੀ ਸਾਢੇ 36 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ 'ਚ ਕੋਰੋਨਾ ਦੇ ਸਭ ਤੋਂ ਜ਼ਿਆਦਾ 57 ਹਜ਼ਾਰ 117 ਮਾਮਲੇ ਸਾਹਮਣੇ ਆ ਗਏ ਹਨ ਤੇ 764 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਪੰਜ ਲੱਖ 25 ਹਜ਼ਾਰ 689 ਸੈਂਪਲ ਟੈਸਟ ਹੋਏ ਹਨ। ਲਗਾਤਾਰ ਤੀਸਰੇ ਦਿਨ ਕੋਰੋਨਾ ਦੇ 50 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਸਿਹਤ ਮੰਤਰਾਲੇ ਅਨੁਸਾਰ ਦੇਸ਼ ਭਰ ਵਿਚ ਹੁਣ ਤਕ ਕੋਰੋਨਾ ਦੇ ਕੁੱਲ 16 ਲੱਖ 95 ਹਜ਼ਾਰ 988 ਮਾਮਲੇ ਸਾਹਮਣੇ ਆ ਗਏ ਹਨ। ਉੱਥੇ ਹੀ 10 ਲੱਖ 94 ਹਜ਼ਾਰ 374 ਮਰੀਜ਼ ਠੀਕ ਹੋ ਗਏ ਹਨ ਤੇ 36 ਹਜ਼ਾਰ 511 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤਕ ਕੋਰੋਨਾ ਦੇ ਇਕ ਕਰੋੜ 93 ਲੱਖ 58 ਹਜ਼ਾਰ 659 ਸੈਂਪਲ ਟੈਸਟ ਹੋ ਗਏ ਹਨ। ਉੱਥੇ ਹੀ ਰਿਕਵਰੀ ਰੇਟ 64.53 ਫ਼ੀਸਦੀ ਹੋ ਗਈ ਹੈ।

Posted By: Seema Anand