ਜੇਐੱਨਐੱਨ/ਏਐੱਨਆਈ, ਨਵੀਂ ਦਿੱਲੀ : ਸਿਹਤ ਮੰਤਰਾਲਾ ਮੁਤਾਬਿਕ ਭਾਰਤ 'ਚ ਕੋਰੋਨਾ ਵਾਇਰਸ ਦੇ ਪਿਛਲੇ 24 ਘੰਟਿਆਂ 'ਚ 22,771 ਮਾਮਲੇ ਸਾਹਮਣੇ ਆਏ ਤੇ 442 ਲੋਕਾਂ ਦੀ ਮੌਤ ਹੋ ਗਈ ਹੈ। ਇਹ ਇਕ ਦਿਨ 'ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਦੇਸ਼ 'ਚ ਹੁਣ ਤਕ 6,48,315 ਮਾਮਲੇ ਸਾਹਮਣੇ ਆ ਗਏ ਹਨ ਤੇ ਇਨ੍ਹਾਂ 'ਚ 2,35,433 ਐਕਟਿਵ ਕੇਸ ਹਨ ਤੇ 3,94,227 ਸੰਕ੍ਰਮਣ ਤੋਂ ਉਭਰ ਗਏ ਹਨ। ਉੱਥੇ 18,655 ਲੋਕਾਂ ਦੀ ਮੌਤ ਹੋ ਗਈ।

ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚ ਸਾਹਮਣੇ ਆਏ ਹਨ। ਮਰੀਜ਼ਾਂ ਦੀ ਗਿਣਤੀ 1,92,990 ਹੋ ਗਈ ਹੈ। ਇਨ੍ਹਾਂ 'ਚ 79,927 ਐਕਟਿਵ ਕੇਸ ਹਨ ਤੇ 1,04,687 ਮਰੀਜ਼ ਠੀਕ ਹੋ ਗਏ ਹਨ ਤੇ 8376 ਲੋਕਾਂ ਦੀ ਮੌਤ ਹੋ ਗਈ ਹੈ। ਤਮਿਲਨਾਡੂ 'ਚ 1,02,721 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ 'ਚ 42,958 ਐਕਟਿਵ ਕੇਸ ਹਨ ਤੇ 58,378 ਮਰੀਜ਼ ਠੀਕ ਹੋ ਗਏ ਹਨ। 1385 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦਿੱਲੀ 'ਚ 94,695 ਮਾਮਲੇ ਸਾਹਮਣੇ ਆਏ। ਇਨ੍ਹਾਂ 'ਚ 26,418 ਐਕਟਿਵ ਕੇਸ ਹਨ। 65,624 ਮਰੀਜ਼ ਠੀਕ ਹੋ ਗਏ ਹਨ। 2923 ਲੋਕਾਂ ਦੀ ਮੌਤ ਹੋ ਗਈ ਹੈ।

Posted By: Amita Verma