ਨਵੀਂ ਦਿੱਲੀ, ਏਜੰਸੀ : ਭਾਰਤ 'ਚ ਕੋਰੋਨਾ ਵਾਇਰਸ (3ornavirus in 9ndia) ਦੇ ਇਕ ਦਿਨ ਦੇ ਅੰਦਰ-ਅੰਦਰ 45 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੀ ਪ੍ਰਭਾਵਿਤਾਂ ਦੇ ਕੁੱਲ ਮਾਮਲਿਆਂ ਦੀ ਗਿਣਤੀ ਲਗਪਗ 91 ਲੱਖ ਹੋ ਗਈ ਹੈ। ਉੱਥੇ ਹੀ ਮਹਾਮਾਰੀ ਤੋਂ ਉਭਰਨ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਕੇ 85 ਲੱਖ ਹੋ ਗਈ ਹੈ। ਸਿਹਤਯਾਬ ਹੋਣ ਵਾਲੇ ਲੋਕਾਂ ਦੀ ਹੁਣ ਦਰ 93.6 ਫ਼ੀਸਦੀ ਤਕ ਪਹੁੰਚ ਗਈ ਹੈ।


ਕੇਂਦਰੀ ਸਿਹਤ ਮੰਤਰਾਲੇ ਦੁਆਰਾ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਕੁੱਲ 90 ਲੱਖ 95 ਹਜ਼ਾਰ 807 ਮਾਮਲੇ ਹੋ ਗਏ ਹਨ। 24 ਘੰਟਿਆਂ ਦੇ ਅੰਦਰ-ਅੰਦਰ ਸੰਕ੍ਰਮਣ ਨਾਲ 501 ਲੋਕਾਂ ਦੀ ਮੌਤ ਹੋਈ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1 ਲੱਖ 33 ਹਜ਼ਾਰ 227 ਹੋ ਗਈ ਹੈ। ਕੋਰੋਨਾ ਵਾਇਰਸ ਸੰਕ੍ਰਮਣ ਨਾਲ ਮਰਨ ਵਾਲਿਆਂ ਦੀ ਦਰ ਘੱਟ ਹੋ ਕੇ 1.46 ਫ਼ੀਸਦੀ ਰਹਿ ਗਈ ਹੈ।


Posted By: Rajnish Kaur