ਜੇਐੱਨਐੱਨ, ਨਵੀਂ ਦਿੱਲੀ : ਭਾਰਤ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੀ ਰਫ਼ਤਾਰ ਘੱਟ ਨਹੀਂ ਹੋ ਰਹੀ। ਦੇਸ਼ 'ਚ ਹੁਣ ਤਕ 25 ਲੱਖ ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ ਤੇ 49 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 65,002 ਮਾਮਲੇ ਸਾਹਮਣੇ ਆਏ ਹਨ ਤੇ 996 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 8 ਲੱਖ 68 ਹਜ਼ਾਰ 679 ਸੈਂਪਲ ਟੈਸਟ ਹੋਏ ਹਨ।

ਸਿਹਤ ਮਾਤਰਾਲੇ ਅਨੁਸਾਰ ਦੇਸ਼ 'ਚ ਹੁਣ ਤਕ ਕੋਰੋਨਾ ਦੇ 25 ਲੱਖ 26 ਹਜ਼ਾਰ 193 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 6 ਲੱਖ 68 ਹਜ਼ਾਰ ਐਕਟਿਵ ਕੇਸ ਹਨ। 18 ਲੱਖ 8 ਹਜ਼ਾਰ 937 ਮਰੀਜ਼ ਠੀਕ ਹੋ ਗਏ ਹਨ ਤੇ 49,036 ਲੋਕਾਂ ਦੀ ਮੌਤ ਹੋ ਗਈ ਹੈ। ਰਿਕਵਰੀ ਰੇਟ 71.61 ਫ਼ੀਸਦੀ ਤੇ ਮ੍ਰਿਤਕ ਦਰ 1.94 ਫ਼ੀਸਦੀ ਹੈ। ਹੁਣ ਤਕ ਦੋ ਕਰੋੜ 85 ਲੱਖ 63 ਹਜ਼ਾਰ 095 ਸੈਂਪਲ ਟੈਸਟ ਹੋਏ।


ਮਹਾਰਾਸ਼ਟਰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ

ਮਹਾਰਾਸ਼ਟਰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇੱਥੇ ਪੰਜ ਲੱਖ 72 ਹਜ਼ਾਰ 734 ਮਾਮਲੇ ਸਾਹਮਣੇ ਆਏ ਹਨ। ਇਕ ਲੱਖ 51 ਹਜ਼ਾਰ 865 ਐਕਟਿਵ ਕੇਸ ਹਨ। ਚਾਚ ਲੱਖ ਇਕ ਹਜ਼ਾਰ 442 ਮਰੀਜ਼ ਠੀਕ ਹੋ ਗਏ ਹਨ। ਆਂਧਰਾ ਪ੍ਰ੍ਰਦੇਸ਼ 'ਚ ਦੋ ਲੱਖ 73 ਹਜ਼ਾਰ 085 ਮਾਮਲੇ ਸਾਹਮਣੇ ਆਏ ਹਨ। ਇੱਥੇ 89 ਹਜ਼ਾਰ 907 ਐਕਟਿਵ ਕੇਸ ਹਨ। ਇਸ ਲੱਖ 80 ਹਜ਼ਾਰਰ 703 ਮਰੀਜ਼ ਠੀਕ ਹੋ ਗਏ ਹਨ ਤੇ 2475 ਲੋਕਾਂ ਦੀ ਮੌਤ ਹੋ ਗਈ ਹੈ।


ਕਰਨਾਟਕ, ਤਾਮਿਨਾਡੂ ਤੇ ਯੂਪੀ ਦਾ ਹਾਲ

ਕਰਨਾਟਕ 'ਚ ਦੋ ਲੱਖ 11 ਹਜ਼ਾਰ 108 ਮਾਮਲੇ ਸਾਹਮਣੇ ਆਏ ਹਨ। ਇੱਥੇ 79 ਹਜ਼ਾਰ 209 ਐਕਟਿਵ ਕੇਸ ਹਨ। ਇਕ ਲੱਖ 28 ਹਜ਼ਾਰ 182 ਮਰੀਜ਼ ਠੀਕ ਹੋ ਗਏ ਹਨ ਤੇ 3717 ਲੋਕਾਂ ਦੀ ਮੌਤ ਹੋ ਗਈ ਹੈ। ਤਾਮਿਲਨਾਡੂ 'ਚ ਕੋਰੋਨਾ ਦੇ ਤਿੰਨ ਲੱਖ 26 ਹਜ਼ਾਰ 245 ਮਾਮਲੇ ਸਾਹਮਣੇ ਆਏ ਹਨ। ਦੋ ਲੱਖ 67 ਹਜ਼ਾਰ ਮਰੀਜ਼ ਠੀਕ ਹੋ ਗਏ ਹਨ, ਤੇ 5514 ਮਰੀਜ਼ਾਂ ਦੀ ਮੌਤ ਹੋ ਗਈ ਹੈ। ਉੱਤਰ ਪ੍ਰਦੇਸ਼ 'ਚ ਇਕ ਲੱਖ 45 ਹਜ਼ਾਰ 287 ਮਾਮਲੇ ਸਾਹਮਣੇ ਆਏ ਹਨ। ਇੱਥੇ 50 ਹਜ਼ਾਰ 426 ਐਕਟਿਵ ਕੇਸ ਹਨ। 92 ਹਜ਼ਾਰ 526 ਮਰੀਜ਼ ਠੀਕ ਹੋ ਗਏ ਹਨ ਤੇ 2335 ਲੋਕਾਂ ਦੀ ਮੌਤ ਹੋ ਗਈ ਹੈ।

Posted By: Sarabjeet Kaur