v> ਨਵੀਂ ਦਿੱਲੀ, ਏਐੱਨਆਈ : ਭਾਰਤ ਤੇ ਚੀਨ ਦੀਆਂ ਫ਼ੌਜਾਂ 'ਚ ਅੱਜ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਕੋਲ ਮੋਲਡੋ 'ਚ ਕੋਰ ਕਮਾਂਡਰ-ਪੱਧਰ ਦੀ ਗੱਲਬਾਤ ਹੋਵੇਗੀ। ਬੈਠਕ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਭਾਰਤ ਦਾ ਪੂਰਾ ਧਿਆਨ ਫਿੰਗਰ ਖੇਤਰ ਤੋਂ ਚੀਨੀ ਫ਼ੋਜ ਦੇ ਪੂਰੀ ਤਰ੍ਹਾਂ ਪਿੱਛੇ ਹਟਨ 'ਤੇ ਕੇਂਦਰੀਤ ਹੋਵੇਗੀ। ਇਹ ਜਾਣਕਾਰੀ ਭਾਰਤੀ ਫ਼ੌਜ ਦੇ ਸੂਤਰਾਂ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਰਹੱਦੀ ਵਿਵਦ ਨੂੰ ਲੈ ਕੇ ਦੋਵਾਂ ਦੇਸ਼ਾਂ 'ਚ ਫ਼ੌਜ ਤੇ ਕੂਟਨੀਤਕ ਪੱਧਰ 'ਤੇ ਕਈ ਪੜਾਵਾਂ 'ਚ ਗੱਲਬਾਤ ਹੋਈ ਹੈ। ਇਸ ਦੇ ਤਹਿਤ ਕਮਾਂਡਰ ਪੱਧਰ 'ਤੇ ਚਾਰ ਪੜਾਵਾਂ 'ਤੇ ਗੱਲਬਾਤ ਹੋਵੇਗੀ।

Posted By: Rajnish Kaur