ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤ ਤੇ ਆਸਟਰੇਲੀਆ 'ਚ ਪਹਿਲੀ ਵਰਚੂਅਲ ਸਿਖਰ ਬੈਠਕ ਕਾਫੀ ਅਹਿਮ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਸਟਰੇਲੀਆ ਦੇ ਪੀਐੱਮ ਸਕੌਟ ਮੌਰੀਸਨ (PM Scott Morrison) 'ਚ ਦੁਵੱਲੇ ਸਬੰਧਾਂ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ G-7 ਦੇਸ਼ਾਂ ਦੀ ਥਾਂ 'ਤੇ ਨਵਾਂ ਵਿਸ਼ਵ ਮੰਚ ਬਣਾਉਣ ਦੇ ਪ੍ਰਸਤਾਵ 'ਤੇ ਵੀ ਗੱਲ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਇਕ ਦਿਨ ਪਹਿਲਾਂ ਹੀ ਇਸ ਬਾਰੇ 'ਚ ਮੋਦੀ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੂੰ ਨਵੇਂ ਮੰਚ 'ਚ ਭਾਰਤ ਨਾਲ ਆਸਟਰੇਲੀਆ ਤੇ ਦੋ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨ ਦਾ ਪ੍ਰਸਤਾਵ ਦਿੱਤਾ ਹੈ।

ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਭਾਰਤ ਤੇ ਆਸਟਰੇਲੀਆ ਦੇ ਆਪਸੀ ਰਿਸ਼ਤੇ ਬਹੁਤ ਹੀ ਗਰਮਾਹਟ ਭਰੇ ਹਨ ਜੋ ਲਗਾਤਾਰ ਮਜ਼ਬੂਤ ਹੁੰਦੇ ਜਾ ਰਹੇ ਹਨ। 6 ਅਪ੍ਰੈਲ 2020 ਨੂੰ ਵੀ ਮੋਦੀ ਤੇ ਮੌਰੀਸਨ ਦੀ ਟੈਲੀਫੋਨ 'ਤੇ ਗੱਲ ਹੋਈ ਸੀ ਜਿਸ 'ਚ ਦੁਵੱਲੇ ਸਬੰਧਾਂ ਦੇ ਤਮਾਮ ਆਯਾਮਾਂ ਦੇ ਨਾਲ ਕੋਰੋਨਾ ਵਾਇਰਸ ਨੂੰ ਲੈ ਵੀ ਸਹਿਯੋਗ ਕਰਨ 'ਤੇ ਸਹਿਮਤੀ ਬਣੀ ਸੀ। ਮੌਰੀਸਨ ਤੇ ਮੋਦੀ 'ਚਸ ਹੋਣ ਵਾਲੀ ਇਸ ਸ਼ਿਖਰ ਵਾਰਤਾ ਦੀ ਅਹਿਮੀਅਤ ਇਸ ਲਈ ਵੀ ਵੱਧ ਜਾਂਦੀ ਹੈ ਕਿ ਦੋਵਾਂ ਦੇਸ਼ਾਂ ਦੀ ਹੁਣ ਚੀਨ ਨਾਲ ਬਹੁਤ ਹੀ ਤਲਖ ਰਿਸ਼ਤੇ ਹਨ। ਕੋਵਿਡ-19 'ਤੇ ਆਸਟਰੇਲੀਆ ਦਾ ਤਿੱਖਾ ਰਵੱਈਆ ਦੇਖਦੇ ਹੋਏ ਚੀਨ ਨੇ ਇਸ ਨਾਲ ਹੋਣ ਵਾਲੇ ਭਾਰੀ ਆਯਾਤ ਨੂੰ ਰੋਕਣ ਦੀ ਧਮਕੀ ਦਿੱਤੀ ਹੈ ਪਰ ਆਸਟਰੇਲੀਆ ਦੇ ਰਵੱਈਏ 'ਚ ਕੋਈ ਬਦਲਾਅ ਨਹੀਂ ਆਇਆ ਹੈ। ਦੂਜੇ ਪਾਸੇ ਭਾਰਤ ਤੇ ਚੀਨ 'ਚ ਸਰਹੱਦੀ ਵਿਵਾਦ ਦਿਨੋਂ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਇਹ ਹੀ ਨਹੀਂ ਅਮਰੀਕੀ ਪ੍ਰਸ਼ਾਸਨ ਨੇ ਅਸਿੱਧੇ ਤੌਰ 'ਤੇ ਚੀਨ ਨਾਲ ਵਿਵਾਦ 'ਚ ਭਾਰਤ ਤੇ ਆਸਟਰੇਲੀਆ ਦੇ ਰਵੱਈਏ ਦਾ ਸਮਰਥਨ ਕੀਤਾ ਹੈ। ਅਜਿਹੇ 'ਚ ਮੋਦੀ ਤੇ ਮੌਰਿਸਨ 'ਚ ਹੋਣ ਵਾਲੀ ਗੱਲਬਾਤ ਦਾ ਅਸਰ ਟਰੰਪ ਵੱਲੋਂ ਪ੍ਰਸਤਾਵਿਤ G-11 ਦੇ ਗਠਨ 'ਤੇ ਵੀ ਹੋਵੇਗਾ।

Posted By: Rajnish Kaur