ਜੇਐੱਨਐੱਨ, ਨਵੀਂ ਦਿੱਲੀ : ਭਾਰਤ ਦੇ 74ਵੇਂ ਸੁਤੰਤਰ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਸ਼ਕਤੀ ਨੂੰ ਸਲਾਮ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਮਹਿਲਾ ਸ਼ਕਤੀ ਨੂੰ ਜਦੋਂ-ਜਦੋਂ ਮੌਕਾ ਮਿਲਿਆ ਹੈ ਉਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਦੇਸ਼ ਨੂੰ ਮਜ਼ਬੂਤੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮਹਿਲਾ ਅੰਡਰਗ੍ਰਾਊਂਡ ਕੋਲਾ ਖਾਨਾ 'ਚ ਕੰਮ ਕਰ ਰਹੀਆਂ ਹਨ ਤੇ ਲੜਾਕੂ ਜਹਾਜ਼ਾਂ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਲੜਕੀਆਂ ਦੇ ਵਿਆਹ ਦੀ ਉਮਰ 'ਤੇ ਸਰਕਾਰ ਸਮੀਖਿਆ ਕਰ ਰਹੀ ਹੈ, ਜਿਸ 'ਤੇ ਪੁਨਰਵਿਚਾਰ ਲਈ ਇਕ ਕਮੇਟੀ ਵੀ ਬਣਾਈ ਗਈ ਹੈ। ਮਹਿਲਾਵਾਂ ਲਈ ਹੋਰ ਕੀ-ਕੀ- ਬੋਲੇ ਪੀਐੱਮ ਮੋਦੀ, ਆਓ ਜਾਣਦੇ ਹਾਂ।

ਬੇਟੀਆਂ ਦੇ ਵਿਆਹ ਲਈ ਘੱਟੋ-ਘੱਟ ਉਮਰ 'ਤੇ ਪੁਨਰਵਿਚਾਰ ਕਰਨ ਲਈ ਇਕ ਕਮੇਟੀ ਬਣਾਈ ਗਈ


ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਵਿਚਾਰ ਕੀਤਾ ਹੈ ਕਿ ਜਦ ਮਹਿਲਾਵਾਂ ਨੂੰ ਅਵਸਰ ਮਿਲਿਆ, ਉਨ੍ਹਾਂ ਨੇ ਭਾਰਤ ਨੂੰ ਮਾਣ ਮਹਿਸੂਸ ਕਰਵਾਇਆ ਤੇ ਮਜ਼ਬੂਤ ਬਣਾਇਆ। ਅੱਜ ਦੇਸ਼ ਉਨ੍ਹਾਂ ਨੂੰ ਰੋਜ਼ਗਾਰ ਦੇ ਸਮਾਨ ਅਵਸਰ ਪ੍ਰਦਾਨ ਕਰ ਰਿਹਾ ਹੈ। ਅੱਜ ਮਹਿਲਾਵਾਂ ਕੋਲਾ ਖਾਨਾ 'ਚ ਕੰਮ ਕਰ ਰਹੀਆਂ ਹਨ, ਸਾਡੀਆਂ ਬੇਟੀਆਂ ਜਹਾਜ਼ ਉਡਾਉਂਦੀਆਂ ਹੋਈਆਂ ਆਸਮਾਨ ਨੂੰ ਛੂਹ ਰਹੀਆਂ ਹਨ। ਅਸੀਂ ਆਪਣੀਆਂ ਬੇਟੀਆਂ ਦੇ ਵਿਆਹ ਲਈ ਘੱਟੋ-ਘੱਚ ਉਮਰ 'ਤੇ ਮੁੜ ਵਿਚਾਰ ਕਰਨ ਲਈ ਇਕ ਕਮੇਟੀ ਬਣਾਈ ਹੈ। ਕਮੇਟੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਫੈਸਲਾ ਲਵੇਗੀ।


ਤਿੰਨ ਮਹੀਨਿਆਂ 'ਚ ਮਹਿਲਾਵਾਂ ਦੇ ਖਾਤਿਆਂ 'ਚ 30 ਹਜ਼ਾਰ ਕਰੋੜ ਰੁਪਏ ਹੋਏ ਟਰਾਂਸਫਰ

ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਜੋ 40 ਕਰੋੜ ਜਨਧਨ ਖਾਤੇ ਖੁੱਲ੍ਹੇ ਹਨ ਉਨ੍ਹਾਂ 'ਚ 22 ਕਰੋੜ ਖਾਤੇ ਮਹਿਲਾਵਾਂ ਦੇ ਹਨ। ਕੋਰੋਨਾ ਮਹਾਮਾਰੀ ਦੌਰਾਨ ਅਪ੍ਰੈਲ, ਮਈ ਤੇ ਜੂਨ ਇਨ੍ਹਾਂ ਤਿੰਨ ਮਹੀਨਿਆਂ 'ਚ ਮਹਿਲਾਵਾਂ ਦੇ ਖਾਤਿਆਂ 'ਚ ਤਕਰੀਬਨ 30 ਹਜ਼ਾਰ ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ।

Posted By: Sarabjeet Kaur