ਨਵੀਂ ਦਿੱਲੀ, ਏਐੱਨਆਈ : ਗ੍ਰਹਿ ਮੰਤਰਾਲੇ (Ministry of Home Affairs) ਨੇ ਸ਼ੁੱਕਰਵਾਰ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਸਨਮਾਨਿਤ ਕੀਤੇ ਜਾਣ ਵਾਲੇ ਬਹਾਦਰ ਪੁਲਿਸ ਵਾਲਿਆਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ। 215 ਜਵਾਨਾਂ ਨੂੰ ਬਹਾਦਰੀ (ਗਲੈਂਟਰੀ) ਪੁਰਸਕਾਰ, 80 ਜਵਾਨਾਂ ਨੂੰ ਰਾਸ਼ਟਰਪਤੀ ਦਾ ਪੁਲਿਸ ਮੈਡਲ ਅਤੇ 631 ਜਵਾਨਾਂ ਨੂੰ ਉਨ੍ਹਾਂ ਦੇ ਹੋਣਹਾਰ ਕਾਰਜਾਂ ਲਈ ਮੈਡਲ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਆਈਟੀਬੀਪੀ ਨੇ ਬਹਾਦਰੀ ਮੈਡਲ ਲਈ ਗ੍ਰਹਿ ਮੰਤਰਾਲੇ ਦੇ ਸਾਹਮਣੇ ਪੂਰਬ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਦਾ ਸਾਹਮਣਾ ਕਰਨ ਵਾਲੇ 21 ਫੌਜੀਆਂ ਦੇ ਨਾਵਾਂ ਦੀ ਸਿਫਾਰਸ਼ ਵੀ ਕੀਤੀ ਹੈ। ਹਰ ਸਾਲ ਗ੍ਰਹਿ ਮੰਤਰਾਲਾ ਵੱਖ-ਵੱਖ ਸੂਬਿਆਂ ਵਿਚ ਫੌਜੀਆਂ ਲਈ ਬੇਮਿਸਾਲ ਅਤੇ ਕਮਾਲ ਦੀ ਸੇਵਾ ਅਤੇ ਯੋਗਦਾਨ ਲਈ ਮੈਡਲ ਐਲਾਨਦਾ ਹੈ। ਸੂਬਾ ਸਰਕਾਰਾਂ ਇਨ੍ਹਾਂ ਪੁਰਸਕਾਰਾਂ ਲਈ ਪੁਲਿਸ ਕਰਮਚਾਰੀਆਂ ਦੇ ਨਾਵਾਂ ਦੀ ਸਿਫਾਰਸ਼ ਕਰਦੀਆਂ ਹਨ।

ਇਸ ਵਾਰ ਇਹ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਅਸਾਮ ਦੇ ਪੰਜ ਜਵਾਨ, ਅਰੁਣਾਚਲ ਪ੍ਰਦੇਸ਼ ਦੇ ਤਿੰਨ, ਛੱਤੀਸਗੜ ਦੇ ਤਿੰਨ ਅਤੇ ਜੰਮੂ-ਕਸ਼ਮੀਰ ਮਹਾਰਾਸ਼ਟਰ ਦੇ ਜਵਾਨ ਵੀ ਸ਼ਾਮਲ ਹਨ।

ਪੂਰਬੀ ਲੱਦਾਖ ਵਿਚ ਚੀਨ ਦਾ ਸਾਹਮਣਾ ਕਰਦੇ ਹੋਏ ਹਿੰਮਤ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਵਿੱਚ, ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਨੇ ਇਨ੍ਹਾਂ ਬਹਾਦਰ ਸਿਪਾਹੀਆਂ ਨੂੰ ਬਹਾਦਰੀ ਤਗਮੇ ਦੇਣ ਦੀ ਸਿਫਾਰਸ਼ ਕੀਤੀ ਹੈ। ਚੀਨ ਨਾਲ ਹੋਏ ਹਿੰਸਕ ਸੰਘਰਸ਼ ਵਿਚ 20 ਭਾਰਤੀ ਸੈਨਿਕ ਸ਼ਹੀਦ ਹੋਏ ਸਨ।

ਹਿੰਮਤ ਅਤੇ ਬਹਾਦਰੀ ਲਈ ਪੁਲਿਸ ਮੈਡਲ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿਚ ਜੰਮੂ-ਕਸ਼ਮੀਰ ਦੇ 81 ਅਤੇ ਸੀਆਰਪੀਐੱਫ ਲਈ 51 ਪੁਲਿਸ ਮੈਡਲ ਸ਼ਾਮਲ ਹਨ। ਇਸ ਤੋਂ ਇਲਾਵਾ, 2008 ਦੇ ਬਟਲਾ ਹਾਊਸ ਐਨਕਾਉਂਟਰ ਵਿੱਚ ਸ਼ਹੀਦ ਮੋਹਨ ਚੰਦ ਸ਼ਰਮਾ ਨੂੰ ਮਰਨ ਤੋਂ ਬਾਅਦ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

ਜਾਰੀ ਕੀਤੀ ਸੂਚੀ ਅਨੁਸਾਰ ਜੰਮੂ-ਕਸ਼ਮੀਰ ਪੁਲਿਸ ਦੇ ਤਿੰਨ ਆਈਪੀਐੱਸ ਅਧਿਕਾਰੀ ਸੰਦੀਪ (ਐੱਸਐੱਸਪੀ ਅਨੰਤਨਾਗ), ਗੁਰਿੰਦਰਪਾਲ ਸਿੰਘ (ਐੱਸਪੀ ਕੁਲਗਾਮ) ਅਤੇ ਅਤੁਲ ਕੁਮਾਰ ਗੋਇਲ (ਡੀਆਈਜੀ ਦੱਖਣੀ ਕਸ਼ਮੀਰ) ਨੂੰ ਪੁਲਿਸ ਮੈਡਲ ਦੋ ਅਤੇ ਪੁਲਿਸ ਅਧਿਕਾਰੀ ਡੀਆਈਜੀ ਵਿਧੀ ਕੁਮਾਰ ਬਿਰਦੀ ਅਤੇ ਤਜਿੰਦਰ ਸਿੰਘ (ਐੱਸਐੱਸਪੀ) ਨੂੰ ਨੂੰ ਪੀਐੱਮਜੀ ਦੇ ਪਹਿਲੀ ਅਤੇ ਦੂਜੀ ਬਾਰ ਦਾ ਸਨਮਾਨ ਮਿਲਿਆ ਹੈ।

Posted By: Sunil Thapa