ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਹੈਦਰਾਬਾਦ ਹਾਊਸ 'ਚ ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਮੀਡੀਆ ਨਾਲ ਰੂ-ਬ-ਰੂ ਹੋਏ ਤੇ ਰਾਸ਼ਟਰਪਤੀ ਟਰੰਪ ਦਾ ਭਾਰਤ 'ਚ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਭਾਰਤ ਯਾਤਰਾ ਲਈ ਸਮਾਂ ਕੱਢਣ ਲਈ ਧੰਨਵਾਦ ਕੀਤਾ। ਦੋਵਾਂ ਦੇਸ਼ਾਂ ਦੇ ਵਿਚਕਾਰ ਸਾਂਝੇਦਾਰੀ ਵਧਾਉਣ ਨੂੰ ਲੈ ਕੇ ਉਮੀਦ ਪ੍ਰਗਟਾਈ। ਜਾਣੋ ਪ੍ਰਧਾਨ ਮੰਤਰੀ ਦੇ ਸੰਬੋਧਨ ਦੀਆਂ ਮੁੱਖ ਗੱਲਾਂ-


- ਭਾਰਤ ਆਉਣ ਲਈ ਕਿਹਾ-'ਧੰਨਵਾਦ'

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਸਭ ਤੋਂ ਪਹਿਲਾ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ ਦਾ ਸਵਾਗਤ ਕਰਦੇ ਹੋਏ ਕਿਹਾ, 'ਮੈਨੂੰ ਖੁਸ਼ੀ ਹੈ ਕਿ ਇਸ ਯਾਤਰਾ 'ਤੇ ਉਹ ਆਪਣੇ ਪਰਿਵਾਰ ਦੇ ਨਾਲ ਆਏ ਹਨ। ਪਿਛਲੇ 8 ਮਹੀਨਿਆਂ 'ਚ ਰਾਸ਼ਟਰਪਤੀ ਟਰੰਪ ਦੇ ਨਾਲ ਮੇਰੀ ਇਹ ਪੰਜਵੀਂ ਮੁਲਾਕਾਤ ਹੈ।

- ਅਹਿਮ ਹੈ ਰੱਖਿਆ ਸਬੰਧ

ਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਦੇ ਵਿਚਕਾਰ ਸੁਰੱਖਿਆ ਸਬੰਧ ਨੂੰ ਕਾਫ਼ੀ ਅਹਿਮ ਦੱਸਿਆ। ਉਨ੍ਹਾਂ ਨੇ ਕਿਹਾ, 'ਇਹ ਸਬੰਧ, 21ਵੀਂ ਸਦੀ ਦੀ ਸਭ ਤੋਂ ਮਹੱਤਵਪੂਰਨ ਸਾਂਝੇਦਾਰੀ ਹੈ ਤੇ ਇਸ ਲਈ ਮੈਂ ਤੇ ਰਾਸ਼ਟਰਪਤੀ ਟਰੰਪ ਨੇ ਸਾਡੇ ਸਬੰਧਾਂ ਨੂੰ ਵਧਾਉਣ ਦਾ ਫੈਸਲਾ ਲਿਆ ਹੈ।

- ਲੋਕਤੰਤਰਿਕ ਕੀਮਤਾਂ ਹਨ ਆਧਾਰ

ਪ੍ਰਧਾਨ ਮੰਤਰੀ ਨੇ ਕਿਹਾ, ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਅਤੇ ਅਮਰੀਕਾ ਦਾ ਸਹਿਯੋਗ ਸਾਡੇ ਬਰਾਬਰ ਲੋਕਤੰਤਰਿਕ ਕੀਮਤਾਂ ਅਤੇ ਉਦੇਸ਼ਾਂ 'ਤੇ ਅਧਾਰਤ ਹੈ। ਖ਼ਾਸ ਕਰਕੇ ਇੰਡੋ ਪੈਸਫਿਕ ਅਤੇ ਗਲੋਬਲ ਕਾਮਨਸ ਵਿਚ ਅੰਤਰ ਰਾਸ਼ਟਰੀ ਹੁਕਮਾਂ ਲਈ ਇਹ ਸਹਿਯੋਗ ਵਿਸ਼ੇਸ਼ ਮਹੱਤਵ ਰੱਖਦਾ ਹੈ।'

ਸੰਤੁਲਿਤ ਵਪਾਰ ਪ੍ਰਤੀ ਪ੍ਰਗਟਾਈ ਪ੍ਰਤੀਬੱਧਤਾ

ਪ੍ਰਧਾਨ ਮੰਤਰੀ ਨੇ ਕਿਹਾ,'ਪਿਛਲੇ ਤਿੰਨ ਸਾਲਾਂ ਵਿਚ ਸਾਡੇ ਦੁਵੱਲੇ ਵਪਾਰ ਵਿਚ ਦਹਾਈ ਦੇ ਅੰਕਾਂ ਵਿਚ ਵਾਧਾ ਹੋਇਆ ਹੈ ਅਤੇ ਉਹ ਜ਼ਿਆਦਾ ਸੰਤੁਲਿਤ ਵੀ ਹੋਇਆ ਹੈ। ਸੰਤੁਲਿਤ ਵਪਾਰ ਲਈ ਦੋਵੇਂ ਦੇਸ਼ ਪ੍ਰਤੀਬੱਧ ਹਨ।'


ਤੇਲ ਅਤੇ ਗੈਸ ਦਾ ਅਹਿਮ ਸ੍ਰੋਤ ਹੈ ਅਮਰੀਕਾ

ਪ੍ਰਧਾਨ ਮੰਤਰੀ ਨੇ ਕਿਹਾ,' ਹਾਲ ਹੀ ਵਿਚ ਸਥਾਪਤ ਹੋਈ ਦੋਵੇਂ ਦੇਸ਼ਾਂ ਵਿਚ ਊਰਜਾ ਸਾਂਝੇਦਾਰੀ ਵੱਧ ਰਹੀ ਹੈ ਅਤੇ ਇਸ ਖੇਤਰ ਵਿਚ ਆਪਸੀ ਨਿਵੇਸ਼ ਵਧਿਆ ਹੈ। ਭਾਰਤ ਲਈ ਤੇਲ ਅਤੇ ਗੈਸ ਦਾ ਅਹਿਮ ਸੋਮਾ ਅਮਰੀਕਾ ਬਣ ਗਿਆ ਹੈ।'


ਅੱਤਵਾਦ ਦੇ ਖਾਤਮੇ ਵੱਲ ਕਦਮ

ਪ੍ਰਧਾਨ ਮੰਤਰੀ ਮੋਦੀ ਨੇ ਦੋਵੇਂ ਦੇਸ਼ਾਂ ਵੱਲ ਅੱਤਵਾਦ ਖ਼ਿਲਾਫ਼ ਲੜਾਈ ਦੀ ਗੱਲ ਕਹੀ। ਉਨ੍ਹਾਂ ਕਿਹਾ,' ਭਾਰਤ ਅਤੇ ਅਮਰੀਕਾ ਅੱਤਵਾਦ ਦੇ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਅੱਜ ਅਸੀਂ ਆਪਣੀਆਂ ਕੋਸ਼ਿਸ਼ਾਂ ਵੱਲ ਵਧਣ ਦਾ ਨਿਸ਼ਚੈ ਕੀਤਾ ਹੈ।'


ਡਰੱਗਜ਼ ਖ਼ਿਲਾਫ਼ ਵੀ ਅਮਰੀਕਾ ਦਾ ਸਹਿਯੋਗ

ਪ੍ਰਧਾਨ ਮੰਤਰੀ ਨੇ ਕਿਹਾ, ਰਾਸ਼ਟਰਪਤੀ ਟਰੰਪ ਨੇ ਡਰੱਗਸ ਅਤੇ ਓਪੀਆਇਡ ਸੰਕਟ ਨਾਲ ਲੜਾਈ ਨੂੰ ਪਹਿਲ ਦਿੱਤੀ ਹੈ। ਅੱਜ ਸਾਡੇ ਵਿਚ ਡਰੱਗ ਤਸਕਰੀ, ਅੱਤਵਾਦ ਅਤੇ ਆਯੋਜਿਤ ਅਪਰਾਧਾਂ ਵਰਗੀਆਂ ਗੰਭੀਰ ਸਮੱਸਿਆਵਾਂ 'ਤੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਨਵੇਂ ਮੈਕੇਨਿਜ਼ਮ 'ਤੇ ਸਹਿਮਤੀ ਬਣੀ ਹੈ।'


ਅਮਰੀਕਾ ਵਿਚ ਭਾਰਤੀ ਭਾਈਚਾਰੇ ਦੀ ਸ਼ਲਾਘਾ

ਪ੍ਰਧਾਨ ਮੰਤਰੀ ਨੇ ਕਿਹਾ,'ਭਾਰਤ ਅਤੇ ਅਮਰੀਕਾ ਦੀ ਇਸ ਵਿਸ਼ੇਸ਼ ਮਿੱਤਰਤਾ ਦੀ ਸਭ ਤੋਂ ਅਹਿਮ ਨੀਂਹ ਸਾਡੀ ਜਨਤਾ ਨਾਲ ਜਨਤਾ ਦਾ ਸੰਪਰਕ ਹੈ। ਚਾਹੇ ਉਹ ਪ੍ਰੋਫੈਸ਼ਨਲ ਹੋਵੇ ਜਾਂ ਵਿਦਿਆਰਥੀ, ਅਮਰੀਕਾ ਵਿਚ ਭਾਰਤੀ ਭਾਈਚਾਰੇ ਦਾ ਵੱਡਾ ਯੋਗਦਾਨ ਹੈ।' ਉਨ੍ਹਾਂ ਕਿਹਾ,'ਇੰਡਸਟਰੀ 4.0 ਅਤੇ 21ਵੀਂ ਸਦੀ ਦੀ ਹੋਰ ਉਭਰਦੀ ਟੈਕਨਾਲੋਜੀਜ਼ 'ਤੇ ਵੀ ਇੰਡੀਆ ਅਮਰੀਕਾ ਸਾਂਝੇਦਾਰੀ ਨਵਾਂ ਮੁਕਾਮ ਸਥਾਪਤ ਕਰ ਰਹੀ ਹੈ। ਭਾਰਤੀ ਪ੍ਰੈਫੋਸ਼ਨਲਾਂ ਦੀ ਕੁਸ਼ਲਤਾ ਨੇ ਅਮਰੀਕੀ ਕੰਪਨੀਆਂ ਦੀ ਤਕਨੀਕੀ ਅਗਵਾਈ ਨੂੰ ਮਜ਼ਬੂਤੀ ਦਿੱਤੀ ਹੈ।'


ਵਪਾਰ 'ਤੇ ਸਕਾਰਾਤਮਕ ਗੱਲਬਾਤ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਵਿੱਤ ਮੰਤਰੀਆਂ ਵਿਚ ਵਪਾਰ 'ਤੇ ਸਕਾਰਾਤਮਕ ਗੱਲਬਾਤ ਹੋਈ ਹੈ। ਦੋਵੇਂ ਪੱਖਾਂ ਨੇ ਇਹ ਫੈਸਲਾ ਕੀਤਾ ਹੈ ਕਿ ਸਾਡੀਆਂ ਟੀਮਾਂ ਨੂੰ ਇਸ ਵਪਾਰਕ ਗੱਲਬਾਤ ਨੂੰ ਕਾਨੂੰਨੀ ਰੂਪ ਦੇਣਾ ਚਾਹੀਦਾ ਹੈ। ਅਸੀਂ ਇਕ ਵੱਡੇ ਵਪਾਰਕ ਸੌਦੇ 'ਤੇ ਗੱਲਬਾਤ ਦੀ ਸ਼ੁਰੂਆਤ ਲਈ ਵੀ ਸਹਿਮਤ ਹੋਏ।


ਮੋਟੇਰਾ 'ਚ ਸਵਾਗਤ ਨੂੰ ਰੱਖਿਆ ਜਾਵੇਗਾ ਯਾਦ

ਪ੍ਰਧਾਨਮੰਤਰੀ ਨੇ ਕਿਹਾ,'ਕੱਲ੍ਹ ਮੋਟੇਰਾ ਵਿਚ ਰਾਸ਼ਟਰਪਤੀ ਟਰੰਪ ਦਾ ਇਤਿਹਾਸਕ ਅਤੇ ਸ਼ਾਨਦਾਰ ਸਵਾਗਤ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਨਾਲ ਇਕ ਵਾਰ ਫਿਰ ਇਹ ਸਾਬਤ ਹੋਇਆ ਕਿ ਅਮਰੀਕਾ ਅਤੇ ਭਾਰਤ ਦੇ ਸਬੰਧ ਸਿਰਫ਼ ਦੋ ਸਰਕਾਰਾਂ ਵਿਚ ਨਹੀਂ ਬਲਕਿ ਜਨਤਾ ਕੇਂਦਰਿਤ ਹੈ।' ਦੋ ਦਿਨਾਂ ਲਈ ਭਾਰਤ ਆਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਓ ਭਗਤ ਵਿਚ ਪੂਰਾ ਦੇਸ਼ ਲੱਗਾ ਹੋਇਆ ਹੈ। ਸੋਮਵਾਰ ਨੂੰ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਦਾ ਸਵਾਗਤ ਕੀਤਾ।

Posted By: Sarabjeet Kaur