ਨਵੀਂ ਦਿੱਲੀ, ਏਐੱਨਆਈ : ਇਨਕਮ ਟੈਕਸ ਬੋਰਡ ਦੁਆਰਾ ਸੋਮਵਾਰ ਨੂੰ ਕਈ ਥਾਵਾਂ 'ਤੇ ਛਾਪੇ ਮਾਰੇ ਹਨ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਨੇ ਬੀਤੇ ਦਿਨ ਫਰਜ਼ੀ ਬਿਲਿੰਗ ਰਾਹੀਂ ਵੱਡੀ ਗਿਣਤੀ 'ਚ ਨਕਦੀ ਦੇ ਸੰਚਾਲਨ ਤੇ ਉਤਪਾਦਨ ਦਾ ਰੈਕੇਟ ਚਲਾਉਣ ਵਾਲੇ ਵਿਅਕਤੀਆਂ ਦੇ ਇਕ ਵੱਡੇ ਨੈਟਵਰਕ ਦਾ ਪਰਦਾਫਾਸ਼ ਕੀਤਾ ਤੇ ਕਾਫੀ ਮਾਤਰਾ 'ਚ ਰੁਪਏ ਤੇ ਗਹਿਣਿਆਂ ਨੂੰ ਜ਼ਬਤ ਕੀਤਾ ਗਿਆ। ਇਹ ਛਾਪੇ ਦਿੱਲੀ- ਐੱਨਸੀਆਰ, ਹਰਿਆਣਾ, ਪੰਜਾਬ, ਉਤਰਾਖੰਡ ਤੇ ਗੋਆ 'ਚ ਲਗਪਗ 42 ਕੰਪਲੈਕਸਾਂ 'ਚ ਮਾਰੇ ਗਏ।

ਇਨਕਮ ਵਿਭਾਗ ਮੁਤਾਬਕ 500 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਹਾਊਸਿੰਗ ਪ੍ਰਵੇਸ਼ ਦੇ ਸਬੂਤਾਂ ਨੂੰ ਜ਼ਬਤ ਕਰ ਲਿਆ ਗਿਆ। ਛਾਣਬੀਨ ਦੌਰਾਨ 2.37 ਕਰੋੜ ਰੁਪਏ ਦੀ ਨਕਦੀ ਸਣੇ 2.89 ਦੇ ਗਹਿਣੇ ਜ਼ਬਤ ਕੀਤੇ ਗਏ ਹਨ। 17 ਬੈਂਕ ਲਾਕਰਾਂ ਦੀ ਵੀ ਜਾਣਕਾਰੀ ਮਿਲੀ ਹੈ ਜਿਨ੍ਹਾਂ ਦਾ ਸੰਚਾਲਨ ਹੋਣਾ ਬਾਕੀ ਹੈ ਅੱਗੇ ਦੀ ਜਾਂਚ ਚੱਲ ਰਹੀ ਹੈ। ਸੂਤਰਾਂ ਮੁਤਾਬਕ ਇਨਕਮ ਵਿਭਾਗ ਨੇ ਦਿੱਲੀ, ਐੱਨਸੀਆਰ, ਹਰਿਆਣਾ, ਉਤਰਾਖੰਡ, ਪੰਜਾਬ ਤੇ ਗੋਆ 'ਚ ਐਂਟਰੀ ਅਪਰੇਟਰ ਸੰਜੇ ਜੈਨ ਤੇ ਉਸ ਦੇ ਲਾਭਪਾਤਰੀਆਂ ਦੇ 42 ਟਿਕਾਣਿਆਂ 'ਤੇ ਛਾਪਾ ਮਾਰਿਆ ਗਿਆ ਹੈ।

Posted By: Ravneet Kaur