ਅਹਿਮਦਾਬਾਦ: ਆਮਦਨ ਕਰ ਵਿਭਾਗ ਨੇ ਗੁਜਰਾਤ ਦੇ 70 ਵਿਧਾਇਕਾਂ ਨੂੰ ਨੋਟਿਸ ਭੇਜਿਆ ਹੈ। ਉਸ ਨੇ ਆਮਦਨ ਕਰ ਰਿਟਰਨ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੇ ਗਏ ਜਾਇਦਾਦ ਵੇਰਵੇ ਦੇ ਹਲਫ਼ਨਾਮੇ 'ਚ ਫ਼ਰਕ ਪਾਏ ਜਾਣ 'ਤੇ ਵਿਧਾਇਕਾਂ ਤੋਂ ਸਪਸ਼ਟੀਕਰਨ ਮੰਗਿਆ ਹੈ। ਮੁੱਖ ਮੰਤਰੀ ਵਿਜੇ ਰੂਪਾਨੀ ਨੇ ਵਿਧਾਇਕਾਂ ਨੂੰ ਭੇਜੇ ਗਏ ਆਮਦਨ ਕਰ ਨੋਟਿਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰਕਿਰਿਆ ਸਮੇਂ 'ਤੇ ਪੂਰੀ ਕਰਨੀ ਚਾਹੀਦੀ ਹੈ। ਗੁਜਰਾਤ ਦੇ ਇਤਿਹਾਸ 'ਚ ਪਹਿਲੀ ਵਾਰੀ ਏਨੀ ਵੱਡੀ ਗਿਣਤੀ ਵਿਚ ਵਿÎਧਾਇਕਾਂ ਨੂੰ ਨੋਟਿਸ ਭੇਜਿਆ ਗਿਆ ਹੈ।

Posted By: Jagjit Singh