ਜੇਐੱਨਐੱਨ, ਜੈਪੁਰ : ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੇ ਸੁਰਾਣਾ ਪਿੰਡ ਵਿੱਚ ਜਦੋਂ ਇੱਕ ਦਲਿਤ ਵਿਦਿਆਰਥੀ ਨੇ ਸਕੂਲ ਵਿੱਚ ਪਾਣੀ ਦੇ ਘੜੇ ਨੂੰ ਛੂਹਿਆ ਤਾਂ ਗੁੱਸੇ ਵਿੱਚ ਆਏ ਅਧਿਆਪਕ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਕਾਰਨ ਵਿਦਿਆਰਥੀ ਦੇ ਸਰੀਰ ਦੇ ਅੰਦਰਲੇ ਹਿੱਸੇ 'ਤੇ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਵਿਦਿਆਰਥੀ ਪਿਛਲੇ ਤਿੰਨ ਹਫ਼ਤਿਆਂ ਤੋਂ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਸੀ। ਡਾਕਟਰਾਂ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ।

ਪਿਤਾ ਨੇ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ

ਤੀਜੀ ਜਮਾਤ ਦੀ ਵਿਦਿਆਰਥਣ ਇੰਦਰਾ ਮੇਘਵਾਲ ਦੇ ਪਿਤਾ ਦੇਵਰਾਮ ਨੇ ਸ਼ਨੀਵਾਰ ਨੂੰ ਜਾਲੋਰ ਪੁਲਸ ਸਟੇਸ਼ਨ 'ਚ ਰਿਪੋਰਟ ਦਰਜ ਕਰਵਾਈ, ਜਿਸ 'ਚ ਦੋਸ਼ ਲਗਾਇਆ ਗਿਆ ਕਿ ਉਸ ਦੇ 9 ਸਾਲ ਦੇ ਬੇਟੇ ਨੇ 20 ਜੁਲਾਈ ਨੂੰ ਪਾਣੀ ਦੇ ਘੜੇ ਨੂੰ ਛੂਹ ਲਿਆ ਸੀ। ਇਸ ਤੋਂ ਗੁੱਸੇ 'ਚ ਆ ਕੇ ਅਧਿਆਪਕ ਛੈਲ ਸਿੰਘ ਨੇ ਇੰਦਰਾ ਨੂੰ ਇੰਨਾ ਕੁੱਟਿਆ ਕਿ ਉਹ ਗੰਭੀਰ ਜ਼ਖਮੀ ਹੋ ਗਿਆ।

ਦਲਿਤ ਕਹਿ ਕੇ ਕੱਢੀਆਂ ਗਾਲ੍ਹਾਂ

ਪਿਤਾ ਨੇ ਅੱਗੇ ਦੱਸਿਆ ਕਿ ਅਧਿਆਪਕ ਨੇ ਉਸ ਨੂੰ ਦਲਿਤ ਕਹਿ ਕੇ ਗਾਲ੍ਹਾਂ ਵੀ ਕੱਢੀਆਂ। ਦੇਵਰਾਮ ਨੇ ਦੱਸਿਆ ਕਿ ਹੋਰ ਵਿਦਿਆਰਥੀਆਂ ਨੇ ਉਸ ਨੂੰ ਦੱਸਿਆ ਕਿ ਅਧਿਆਪਕ ਨੇ ਜਾਤੀ ਸੂਚਕ ਸ਼ਬਦ ਵਰਤ ਕੇ ਇੰਦਰ ਨੂੰ ਮਾਰਿਆ ਹੈ। ਇਸ ਦੌਰਾਨ ਇੰਦਰਾ ਦੀ ਸੱਜੀ ਅੱਖ ਅਤੇ ਕੰਨ 'ਤੇ ਗੰਭੀਰ ਸੱਟ ਲੱਗ ਗਈ। ਇਸ ਦੇ ਲਈ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਪਹਿਲਾਂ ਉਦੈਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ। ਪਰ ਉਥੋਂ ਤਿੰਨ ਹਫ਼ਤੇ ਪਹਿਲਾਂ ਉਸ ਨੂੰ ਅਹਿਮਦਾਬਾਦ ਰੈਫ਼ਰ ਕਰ ਦਿੱਤਾ ਗਿਆ ਸੀ। ਅਹਿਮਦਾਬਾਦ ਵਿੱਚ ਇਲਾਜ ਦੌਰਾਨ ਇੰਦਰਾ ਦੀ ਮੌਤ ਹੋ ਗਈ।

ਪੁਲਿਸ ਦੋਸ਼ਾਂ ਦੀ ਕਰ ਰਹੀ ਹੈ ਜਾਂਚ

ਮਾਮਲਾ ਸੁਰਾਣਾ ਪਿੰਡ ਦੇ ਸਰਸਵਤੀ ਵਿਦਿਆ ਮੰਦਰ ਦਾ ਹੈ। ਐਸਪੀ ਹਰਸ਼ਵਰਧਨ ਅਗਰਵਾਲ ਨੇ ਦੱਸਿਆ ਕਿ ਅਧਿਆਪਕ ਛੈਲ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਖ਼ਿਲਾਫ਼ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਬੱਚੇ ਦੇ ਪਿਤਾ ਵੱਲੋਂ ਲਾਏ ਦੋਸ਼ਾਂ ਬਾਰੇ ਜਾਂਚ ਤੋਂ ਬਾਅਦ ਹੀ ਅਧਿਕਾਰਤ ਤੌਰ ’ਤੇ ਕੁਝ ਕਿਹਾ ਜਾ ਸਕਦਾ ਹੈ। ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੋਕ ਕੁਮਾਰ ਨੇ ਵੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ।

Posted By: Jaswinder Duhra