ਬੇਲਗਾਮ (ਏਜੰਸੀ) : ਕਰਨਾਟਕ 'ਚ ਕੈਮਰੇ ਪ੍ਰਤੀ ਜਨੂੰਨ 'ਚ ਇਕ ਫੋਟੋਗ੍ਰਾਫਰ ਜੋੜੇ ਨੇ ਆਪਣਾ ਘਰ ਨੂੰ ਕੈਮਰੇ ਦੀ ਸ਼ਕਲ 'ਚ ਬਣਵਾ ਦਿੱਤਾ। ਇਹੀ ਨਹੀਂ ਉਨ੍ਹਾਂ ਨੇ ਆਪਣਏ ਤਿੰਨ ਬੇਟਿਆਂ ਦੇ ਨਾਂ ਵੀ ਕੈਮਰੇ ਦੀਆਂ ਕੰਪਨੀਆਂ ਦੇ ਨਾਂ 'ਤੇ ਰੱਖੇ ਹਨ।

ਕਰਨਾਟਕ ਦੇ ਬੇਲਗਾਮ ਜ਼ਿਲ੍ਹੇ ਦੇ ਰਹਿਣ ਵਾਲੇ ਫੋਟੋਗ੍ਰਾਫਰ ਜੋੜੇ 49 ਸਾਲ ਦੇ ਰਵੀ ਤੇ ਕ੍ਰੁਪਾ ਹੋਂਗਲ ਨੇ ਤਿੰਨ ਮੰਜ਼ਿਲਾ ਘਰ ਕੈਮਰੇ ਦੀ ਸ਼ੇਪ ਦਾ ਬਣਵਾਇਆ ਹੈ, ਜਿਸਦਾ ਨਾਂ 'ਕਲਿਕ' ਰੱਖਿਆ ਹੈ। ਇਹ ਉਨ੍ਹਾਂ ਦਾ ਸੁਪਨਾ ਸੀ। ਏਨਾ ਹੀ ਨਹੀਂ ਜੋੜੇ ਨੇ ਆਪਣੇ ਤਿੰਨ ਬੱਚਿਆਂ ਦਾ ਨਾਮਕਰਨ ਕੈਮਰੇ ਦੇ ਫੇਮਸ ਬ੍ਰਾਂਡ ਦੇ ਨਾਂ 'ਤੇ 'ਕੈਨਨ', 'ਐਪਸਨ' ਤੇ 'ਨਿਕੋਨ' ਕੀਤਾ ਹੈ।

ਲਗਪਗ 71 ਲੱਖ ਰੁਪਏ ਦੀ ਲਾਗਤ ਨਾਲ ਬਣੇ ਤਿੰਨ ਮੰਜ਼ਿਲਾ ਘਰ 'ਚ ਵਿਊ ਫਾਈਂਡਰ ਦੀ ਸ਼ੇਪ 'ਚ ਗਲਾਸ ਵਿੰਡੋ ਤੇ ਲੈਂਸ ਬਣੇ ਹਨ। ਇਸਦੇ ਨਾਲ ਹੀ ਫਿਲਮ ਸਟ੍ਰਿਪ, ਫਲੈਸ਼ ਤੇ ਮੈਮੋਰੀ ਕਾਰਡ ਵੀ ਬਣਿਆ ਹੋਇਆ ਹੈ। 1986 ਤੋਂ ਫੋਟੋਗ੍ਰਾਫੀ ਕਰ ਰਹੇ ਰਵੀ ਹੋਂਗਲ ਨੇ ਕਿਹਾ ਕਿ ਪੁਰਾਣੇ ਘਰ ਨੂੰ ਵੇਚਣ ਤੋਂ ਮਿਲੀ ਰਕਮ ਤੇ ਕੁਝ ਉਧਾਰ ਲੈ ਕੇ ਕੈਮਰੇ ਵਰਗਾ ਘਰ ਬਣਾਇਆ ਹੈ। ਰਵੀ ਦੀ ਪਤਨੀ ਕ੍ਰੁਪਾ ਨੇ ਕਿਹਾ, 'ਸਾਡਾ ਸੁਪਨਾ ਸਾਕਾਰ ਹੋਇਆ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਹੁਣ ਅਸੀਂ ਅਲੱਗ ਦੁਨੀਆ 'ਚ ਰਹਿ ਰਹੇ ਹਾਂ। ਇਹ ਕੈਮਰੇ ਦੇ ਅੰਦਰ ਰਹਿਣ ਵਰਗਾ ਤਜਰਬਾ ਹੈ। ਮੈਨੂੰ ਆਪਣੇ ਪਤੀ 'ਤੇ ਮਾਣ ਹੈ।'

ਬਾਹਰ ਤੋਂ ਦੇਖਣ 'ਚ ਤਾਂ ਕੈਮਰੇ ਦੀ ਸ਼ੇਪ ਦਾ ਇਹ ਘਰ ਅਨੋਖਾ ਹੈ ਹੀ। ਅੰਦਰ ਤੋਂ ਵੀ ਇੰਟੀਰੀਅਰ ਡੈਕੋਰੇਸ਼ਨ ਤੇ ਲਾਈਟਿੰਗ ਬਹੁਤ ਜ਼ਿਆਦਾ ਹੈ। ਇਲਾਕੇ 'ਚ ਇਹ ਘਰ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

Posted By: Susheel Khanna