ਬਿਊਰੋ, ਵਾਰਾਣਸੀ : ਇਸ ਗੱਲ ਨੂੰ ਲੁਕਾਉਣ ਲਈ ਸਹੁਰੇ ਵਾਲਿਆਂ ਨੇ ਧੋਖੇ ਨਾਲ ਦਿਓਰ ਨਾਲ ਸਬੰਧ ਬਣਵਾਏ ਅਤੇ ਇਸ ਦਾ ਵੀਡੀਓ ਵੀ ਬਣਾ ਲਿਆ। ਮੂੰਹ ਖੋਲਣ 'ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਲੱਗੇ। ਵਿਆਹੁਤਾ ਦੀ ਸ਼ਿਕਾਇਤ 'ਤੇ ਕੈਂਟ ਪੁਲਿਸ ਨੇ ਉਸ ਦੇ ਪਤੀ, ਦਿਓਰ ਸਣੇ ਹੋਰ ਅਨਜਾਣ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਵਿਆਹੁਤਾ ਮੁਤਾਬਕ ਉਸ ਦਾ ਵਿਆਹ 2017 ਵਿਚ ਮਿਰਜ਼ਾਪੁਰ ਦਾ ਅਹਰੌਰਾ ਵਿਚ ਹੋਇਆ ਸੀ।

ਪਤਾ ਲੱਗਾ ਪਤੀ ਹੈ ਨਾਮਰਦ

ਵਿਆਹੁਤਾ ਮੁਤਾਬਕ ਸਹੁਰੇ ਗਈ ਤਾਂ ਪਤਾ ਲੱਗਾ ਕਿ ਪਤੀ ਨਾਮਰਦ ਹੈ। ਵਿਰੋਧ ਕਰਨ 'ਤੇ ਸਹੁਰੇ ਪਰਿਵਾਰ ਨੇ ਸਭ ਕੁਝ ਠੀਕ ਹੋ ਜਾਣ ਦੀ ਤਸੱਲੀ ਦਿੱਤੀ। ਸਥਿਤੀ ਨਾਰਮਲ ਨਾ ਹੋਈ ਤਾਂ ਸੱਸ ਨੇ ਦਿਓਰ ਨਾਲ ਪਤਨੀ ਵਾਂਗ ਰਹਿਣ ਅਤੇ ਮਾਂ ਬਣਨ ਦਾ ਦਾਅਵਾ ਕੀਤਾ। ਉਹ ਤਿਆਰ ਨਹੀਂ ਹੋਈ ਤਾਂ ਪਤੀ ਦੇ ਜਨਮਦਿਨ ਦਾ ਬਹਾਨੇ ਪਾਰਟੀ ਰੱਖੀ ਗਈ। ਇਸ ਦੌਰਾਨ ਕੋਲਡ ਡਰਿੰਕ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾਇਆ ਗਿਆ। ਹੋਸ਼ ਵਿਚ ਆਈ ਤਾਂ ਸਥਿਤੀ ਦੇਖ ਕੇ ਹੈਰਾਨ ਹੋ ਗਈ। ਦੋਸ਼ ਹੈ ਕਿ ਵਿਆਹੁਤਾ ਅਤੇ ਉਸ ਦਾ ਦਿਓਰ ਇਕ ਬਿਸਤਰ 'ਤੇ ਸਨ।

ਵਾਇਰਲ ਕਰਨ ਦੀ ਦਿੱਤੀ ਧਮਕੀ

ਉਹ ਚਿਕਦੀ ਹੋਈ ਕਮਰੇ ਤੋਂ ਬਾਹਰ ਨਿਕਲੀ ਤਾਂ ਸੱਸ ਅਤੇ ਸਹੁਰੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਸ ਦਾ ਵੀਡੀਓ ਬਣਾ ਲਿਆ ਹੈ ਜੇ ਗੱਲ ਘਰ ਤੋਂ ਬਾਹਰ ਗਈ ਤਾਂ ਵੀਡੀਓ ਵਾਇਰਲ ਕਰ ਦਿੱਤਾ ਜਾਵੇਗਾ। ਇਸ ਦੌਰਾਨ ਉਸ ਦਾ ਫੋਨ ਵੀ ਖੋਹ ਲਿਆ। ਕਿਸੇ ਤਰ੍ਹਾਂ ਉਥੋਂ ਨਿਕਲ ਕੇ ਪੇਕੇ ਘਰ ਗਈ ਤੇ ਘਰਦਿਆਂ ਨੂੰ ਜਾਣਕਾਰੀ ਦਿੱਤੀ। ਅਜੇ ਤਕ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਹੁਰੇ ਘਰ ਵਾਪਸ ਆਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ।

Posted By: Tejinder Thind