ਨਈਂ ਦੁਨੀਆ : Happy Independence Day 2020 ਪੂਰੇ ਦੇਸ਼ 'ਚ ਸੁਤੰਤਰ ਦਿਵਸ ਮਨਾਇਆ ਜਾਂਦਾ ਹੈ। ਹਰ ਕਿਸੇ ਦੇ ਮਨ 'ਚ ਦੇਸ਼ ਭਗਤੀ ਹਲਾਰੇ ਲੈ ਰਹੀ ਹੈ। ਪੂਰਾ ਦੇਸ਼ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਾ ਇਹ ਪੁਰਬ ਨਾਤਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ 'ਚ ਇਕ ਸਥਾਨ ਹੈ, ਜਿੱਥੇ 15 ਅਗਸਤ ਨਹੀਂ ਬਲਕਿ 18 ਅਗਸਤ ਨੂੰ ਸੁਤੰਤਰ ਦਿਵਸ ਮਨਾਇਆ ਜਾਂਦਾ ਹੈ। ਇਹ ਸਥਾਨ ਹੈ ਪੱਛਮੀ ਬੰਗਾਲ ਦਾ ਨਾਦੀਆ ਜ਼ਿਲ੍ਹਾ। ਦਰਅਸਲ, ਆਜ਼ਾਦੀ ਦੇ ਸਮੇਂ ਹੋਈ ਇਕ ਗ਼ਲਤਫਹਿਮੀ ਦੇ ਕਾਰਨ ਨਾਦੀਆ ਦੇ ਲੋਕ 18 ਅਗਸਤ ਨੂੰ ਆਜ਼ਾਦੀ ਦਾ ਦਿਨ ਮਨਾ ਰਹੇ ਹਨ। ਪੜ੍ਹੋ ਪੂਰੀ ਕਹਾਣੀ।


12 ਅਗਸਤ 1947 ਨੂੰ ਐਲਾਨ ਕੀਤਾ ਗਿਆ ਸੀ ਕਿ ਭਾਰਤ ਆਜ਼ਾਦੀ ਹੋਣ ਜਾ ਰਿਹਾ ਹੈ। ਨਾਲ ਹੀ ਰੇਡੀਓ 'ਤੇ ਦੱਸਿਆ ਗਿਆ ਕਿ ਭਾਰਤ ਆਪਣਾ ਸੁਤੰਤਰ ਦਿਵਸ 15 ਅਗਸਤ ਨੂੰ ਤੇ ਪਾਕਿਸਤਾਨ 14 ਅਗਸਤ ਨੂੰ ਮਨਾਉਂਦਾ ਹੈ। ਰੇਡੀਓ ਦੇ ਰਾਹੀਂ ਦੇਸ਼ 'ਚ ਲੋਕਾਂ ਨੂੰ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੀ ਵੰਡ ਕਰ ਦਿੱਤੀ ਗਈ ਹੈ ਤੇ ਕਿਹੜਾ ਹਿੱਸਾ ਕਿਸ ਦੇਸ਼ ਦੇ ਹਿੱਸੇ ਹੈ। ਅੰਗਰੇਜ਼ਾਂ ਨੇ ਇਕ ਨਕਸ਼ਾ ਵੀ ਜਾਰੀ ਕੀਤਾ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਕਿਹੜਾ ਖੇਤਰ ਕਿੱਥੇ ਹੈ। ਨਾਦੀਆ ਜ਼ਿਲ੍ਹੇ ਦੇ ਪੰਜ ਇਸ ਤਰ੍ਹਾਂ ਦੇ ਹਿੱਸੇ ਪਾਕਿਸਤਾਨ 'ਚ ਦੱਸੇ ਗਏ ਜੋ ਹਿੰਦੂ ਬਹੁਲ ਸੀ। ਜਿਵੇਂ ਹੀ ਲੋਕਾਂ ਨੂੰ ਇਸ ਦਾ ਪਤਾ ਚੱਲਿਆ ਤਾਂ ਹਿੰਸਾ ਭੜਕ ਗਈ।


ਹਿੰਦੂ ਤੇ ਮੁਸਲਿਮਾਂ 'ਚ ਬਹੁਤ ਸੰਘਰਸ਼ ਹੋਇਆ। ਰਾਨੀ ਜੋਤਿਰਮਯ ਦੇਵੀ, ਸ਼ਯਾਮਾ ਪ੍ਰਸਾਦ ਮੁੱਖਰਜੀ, ਕਾਬੂ ਲਾਹਿਰੀ ਸਮੇਤ ਕਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਨੇ ਅੰਗਰੇਜ਼ਾਂ ਨੂੰ ਦੱਸਿਆ ਕਿ ਹਿੰਦੂ ਬਹੁਲ ਇਲਾਕੇ ਹਨ, ਜੋ ਪਾਕਿਸਤਾਨ ਦੇ ਹਿੱਸਾ ਨਹੀਂ ਹੋ ਸਕਦੇ। ਇਸ ਦੇ ਬਾਅਦ ਵਾਯਰਸਰਾਯ ਲਾਈ ਮਾਉਂਟਬੇਟਨ ਨੇ ਬਾਰੇ ਬੁਲਾਰਿਆਂ ਨੂੰ ਬੁਲਾਇਆ ਤੇ ਉਨ੍ਹਾਂ ਦੀ ਗੱਲ ਸੁਣੀ। ਪਤਾ ਚੱਲਿਆ ਕਿ ਨਾਦੀਆ ਜ਼ਿਲ੍ਹੇ ਦਾ ਗ਼ਲਤ ਨਕਸ਼ਾ ਜਾਰੀ ਕੀਤਾ ਗਿਆ ਸੀ। ਆਨ-ਫਾਨ 'ਚ ਨਵਾਂ ਮੈਪ ਜਾਰੀ ਕੀਤਾ ਗਿਆ, ਜਿਸ ਨੂੰ ਨਾਦੀਆ ਤਕ ਪਹੁੰਚਣ 'ਚ ਦੋ ਦਿਨ ਲੱਗ ਗਏ (ਭਾਵ) ਨਕਸ਼ਾ 17 ਅਗਸਤ ਨੂੰ ਨਾਦੀਆ ਪਹੁੰਚਿਆ। ਇਸ ਦੇ ਬਾਆਦ 18 ਅਗਸਤ ਨੂੰ ਲੋਕਾਂ ਨੇ ਪਾਕਿਸਤਾਨ ਦੇ ਝੰਡੇ ਉਤਾਰ ਕੇ ਤਿਰੰਗਾ ਲਹਿਰਾਉਂਦੇ ਹੋਏ ਆਜ਼ਾਦੀ ਦਿਵਸ ਮਨਾਇਆ। ਇਸ ਕਰਕੇ 15 ਅਗਸਤ ਦੀ ਬਜਾਏ 18 ਅਗਸਤ ਨੂੰ ਆਜ਼ਾਦੀ ਦਾ ਦਿਨ ਮਨਾਉਣ ਦੀ ਪੰਪਰਾ ਚੱਲਦੀ ਆ ਰਹੀ ਹੈ।

Posted By: Sarabjeet Kaur