ਜੇਐੱਨਐੱਨ, ਜੈਪੁਰ : ਰਾਜਸਥਾਨ ਦੀ ਸਭ ਤੋਂ ਵੱਡੀ ਗੈਂਗਵਾਰ ਤੋਂ ਬਾਅਦ ਅੱਜ ਸਵੇਰੇ ਸੀਕਰ ਜ਼ਿਲ੍ਹੇ ਵਿੱਚ ਗੈਂਗਸਟਰ ਰਾਜੂ ਥੇਠ ਦੀ ਘਰ ਦੇ ਬਾਹਰ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੰਜ ਲੱਖ ਦੇ ਇਨਾਮੀ ਗੈਂਗਸਟਰ ਆਨੰਦਪਾਲ ਸਿੰਘ ਤੋਂ ਬਾਅਦ ਰਾਜੂ ਠੇਠ ਰਾਜਸਥਾਨ ਦਾ ਸਭ ਤੋਂ ਵੱਡਾ ਗੈਂਗਸਟਰ ਸੀ। ਜਾਣਕਾਰੀ ਮੁਤਾਬਕ ਆਨੰਦਪਾਲ ਗੈਂਗ 'ਚ ਰਾਜੂ ਠੇਠ ਦੀ ਪਹਿਲੀ ਰੰਜਿਸ਼ ਚੱਲ ਰਹੀ ਸੀ। ਸੂਤਰਾਂ ਮੁਤਾਬਕ ਇਸ ਸਮੇਂ ਆਨੰਦਪਾਲ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਇਕੱਠੇ ਕੰਮ ਕਰ ਰਹੇ ਸਨ। ਲਾਰੈਂਸ ਗੈਂਗ ਦੇ ਹਿਸਟਰੀਸ਼ੀਟਰ ਰੋਹਿਤ ਗੋਦਾਰਾ ਨੇ ਰਾਜੂ ਠੇਠ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਨਾਲ ਹੀ ਕਿਹਾ ਕਿ ਆਨੰਦਪਾਲ ਅਤੇ ਬਲਵੀਰ ਦੇ ਕਤਲ ਦਾ ਬਦਲਾ ਲੈ ਲਿਆ ਗਿਆ ਹੈ।

ਸੂਚਨਾ ਮਿਲਣ 'ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਪੁਲਿਸ ਨੇ ਪੂਰੇ ਜ਼ਿਲ੍ਹੇ 'ਚ ਨਾਕਾਬੰਦੀ ਕਰ ਦਿੱਤੀ ਹੈ। ਰਾਜੂ ਠੇਠ ਦੇ ਤਿੰਨ ਗੋਲ਼ੀਆਂ ਲੱਗਣ ਦੀ ਸੂਚਨਾ ਮਿਲੀ ਹੈ। ਹਰਿਆਣਾ ਤੇ ਝੁੰਝਨੂ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਰਾਜੂ ਠੇਠ ਦੇ ਅਪਰਾਧ ਦੀ ਦੁਨੀਆ ਛੱਡ ਕੇ ਰਾਜਨੀਤੀ ਵਿੱਚ ਆਉਣ ਦੀ ਚਰਚਾ ਸੀ।

ਗੋਲੀਬਾਰੀ 'ਚ 4 ਲੋਕ ਸ਼ਾਮਲ ਸਨ : ਸੀਕਰ ਐੱਸਪੀ

ਸੀਕਰ ਦੇ ਐਸਪੀ ਕੁੰਵਰ ਰਾਸ਼ਟਰਦੀਪ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਅਪਰਾਧ ਵਿੱਚ ਸ਼ਾਮਲ ਰਾਜੂ ਠੇਠ ਨਾਂ ਦੇ ਇਕ ਵਿਅਕਤੀ ਨੂੰ ਗੋਲ਼ੀਆਂ ਲੱਗੀਆਂ ਹਨ। ਮੇਰੇ ਕੋਲ ਉਪਲਬਧ ਤਾਜ਼ਾ ਜਾਣਕਾਰੀ ਅਨੁਸਾਰ, ਉਸਦੀ ਮੌਤ ਹੋ ਗਈ ਹੈ। ਸਾਡੀ ਜਾਣਕਾਰੀ ਅਤੇ ਉਪਲਬਧ ਫੁਟੇਜ ਅਨੁਸਾਰ ਗੋਲੀਬਾਰੀ ਵਿੱਚ 4 ਲੋਕ ਸ਼ਾਮਲ ਸਨ।

ਕੁੰਵਰ ਰਾਸ਼ਟਰਦੀਪ, ਐਸਪੀ, ਰਾਜਸਥਾਨ, ਸੀਕਰ ਨੇ ਅੱਗੇ ਦੱਸਿਆ ਕਿ ਘਟਨਾ ਵਿੱਚ 4 ਲੋਕ ਸ਼ਾਮਲ ਦੱਸੇ ਜਾਂਦੇ ਹਨ। CCTV 'ਚ 4 ਲੋਕ ਦਿਖਾਈ ਦੇ ਰਹੇ ਹਨ, ਇਕ ਹੋਰ ਵਿਅਕਤੀ ਨੂੰ ਵੀ ਗੋਲੀ ਲੱਗੀ ਹੈ, ਜਾਂਚ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ।

Posted By: Seema Anand