ਇਸਲਾਮਾਬਾਦ, ਪੀਟੀਆਈ : ਭਾਰਤੀ ਸਿੱਖ ਤੀਰਥਾਂ ਲਈ ਅੱਜ (ਸ਼ਨਿਚਰਵਾਰ 9 ਨਵੰਬਰ) ਤੋਂ ਕਰਤਾਰਪੁਰ ਸਾਹਿਬ ਕਾਰੀਡੋਰ ਸ਼ੁਰੂ ਹੋ ਗਿਆ ਹੈ। ਇਸ 'ਤੇ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਇਤਿਹਾਸਕ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਉਦਘਾਟਨ ਖੇਤਰੀ ਸ਼ਾਂਤੀ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਨਾਲ ਹੀ ਖ਼ਾਨ ਨੇ ਸਿੱਖ ਦੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ 'ਤੇ ਸਿੱਖਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਗੁਰਦਾਸਪੁਰ 'ਚ ਡੇਰਾ ਬਾਬਾ ਸਾਹਿਬ ਤੇ ਪਾਕਿਸਤਾਨ 'ਚ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜੋੜਨ ਵਾਲੇ ਕਰਤਾਰਪੁਰ ਲਾਂਘੇ ਨੂੰ ਸ਼ਨਿਚਰਵਾਰ ਤੋਂ ਤੀਰਥਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਇਤਿਹਾਸਕ ਕਦਮ ਤੋਂ ਦੋਵਾਂ ਦੇਸ਼ਾਂ 'ਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ।


ਸਿੱਖਾਂ ਲਈ ਖੋਲ੍ਹ ਰਹੇ ਹਨ ਆਪਣਾ ਦਿਲ

ਅੱਜ ਅਸੀਂ ਨਾ ਸਿਰਫ਼ ਸੀਮਾ ਖੋਲ੍ਹ ਰਹੇ ਹਾਂ ਬਲਕਿ ਸਿੱਖ ਸ਼ਰਧਾਲੂਆਂ ਲਈ ਆਪਣਾ ਦਿਲ ਵੀ ਖੋਲ੍ਹ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੋਂ ਸਦਭਾਵਨਾ ਦਾ ਬੇਮਿਸਾਲ ਸੰਕੇਤ ਬਾਬਾ ਗੁਰੂ ਨਾਨਕ ਦੇਵ ਦੇ ਪ੍ਰਤੀ ਸਿੱਖ ਕੌਮ ਦੇ ਸਤਿਕਾਰ ਤੇ ਧਾਰਮਿਕ ਭਾਵਨਾਵਾਂ ਦਾ ਪ੍ਰਤੀਬਿੰਬ ਸੀ।

Posted By: Sarabjeet Kaur