ਜੇਐੱਨਐੱਨ, ਨਵੀਂ ਦਿੱਲੀ : ਸੱਤਾ ਸੰਭਾਲਣ ਦੇ ਕੁਝ ਹੀ ਹਫ਼ਤੇ ਬਾਅਦ ਜਦੋਂ ਪੀਐੱਮ ਇਮਰਾਨ ਖ਼ਾਨ ਨੇ ਅਚਾਨਕ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਦੀ ਗੱਲ ਕਹੀ, ਉਦੋਂ ਤੋਂ ਭਾਰਤ ਦੇ ਕਈ ਸੁਰੱਖਿਆ ਮਾਹਰ ਗੁਆਂਢੀ ਦੇਸ਼ ਦੀ ਇਸ ਦਰਿਆਦਿਲੀ ਨੂੰ ਲੈ ਕੇ ਸੋਧਿਆ ਗਿਆ ਹੈ। ਹੁਣ ਪਾਕਿਸਸਤਾਨ ਦੇ ਇਕ ਸੀਨੀਅਰ ਕੈਬਨਿਟ ਮੰਤਰੀ ਨੇ ਇਸ ਸ਼ੱਕ ਨੂੰ ਦੂਰ ਕਰ ਦਿੱਤਾ ਹੈ। ਸ਼ੱਕ ਇਸ ਗੱਲ ਦਾ ਹੈ ਕਿ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਦੇ ਪਿੱਛੇ ਕਿਤੇ ਪਾਕਿਸਤਾਨ ਦਾ ਅਸਲ ਮਕਸਦ ਪੰਜਾਬ ਸੂਬੇ 'ਚ ਵੱਖਵਾਦੀ ਭਾਵਨਾਵਾਂ ਨੂੰ ਭੜਕਾਉਣਾ ਤਾਂ ਨਹੀਂ ਹੈ।

ਇਮਰਾਨ ਖਾਨ ਕੈਬਨਿਟ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ ਹੈ ਕਿ ਕਰਤਾਰੁਪਰ ਗਲਿਆਰਾ ਜਨਰਲ ਬਾਜਵਾ ਦੇ ਦਿਮਾਗ ਦੀ ਉੁਪਜ ਹੈ ਤੇ ਭਾਰਤ ਇਸ ਦਾ ਖਾਮਿਆਜ਼ਾ ਲੰਬੇ ਸਮੇਂ ਤਕ ਭੁਗਤੇਗਾ। ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਉਨ੍ਹਾਂ ਨੇ ਇਸ ਬਿਆਨ 'ਤੇ ਕਰਤਾਪੁਰ ਕੋਰੀਡੋਰ ਬਾਰਡਰ ਨੂੰ ਖਾਲਿਸਤਾਨ 'ਚ ਵੱਖਵਾਦੀ ਅੱਤਵਾਦ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।


ਰੇਲ ਮੰਤਰੀ ਰਾਸ਼ਿਦ ਇਮਰਾਨ ਸਰਕਾਰ ਦੀ ਕਰਾਉਂਦੇ ਹਨ ਕਿਰਕਿਰੀ

ਰੇਲ ਮੰਤਰੀ ਰਾਸ਼ਿਦ ਪਹਿਲਾਂ ਵੀ ਭਾਰਤ ਵਿਰੋਧੀ ਬਿਆਨਾਂ ਲਈ ਜਾਣੇ ਜਾਂਦੇ ਹਨ ਤੇ ਆਪਣੇ ਬਿਆਨਾਂ ਨਾਲ ਇਮਰਾਨ ਖਾਨ ਸਰਕਾਰ ਦੀ ਵੀ ਕਿਰਕਿਰੀ ਕਰਵਾਉਂਦੇ ਹਨ। ਸ਼ਨਿਚਰਵਾਰ ਨੂੰ ਉਨ੍ਹਾਂ ਵੱਲੋਂ ਦਿੱਤਾ ਗਿਆ ਬਿਆਨ ਵੀ ਘੱਟ ਵਿਵਾਦਪੂਰਨ ਨਹੀਂ ਹੈ। ਇਕ ਪਾਸੇ ਤਾਂ ਉਨ੍ਹਾਂ ਨੇ ਆਪਣੇ ਪੀਐੱਮ ਇਮਰਾਨ ਖਾਨ ਨੂੰ ਵੀ ਝੂਠਾ ਕਰਾਰ ਦਿੱਤਾ ਜੋ ਕਰਤਾਰੁਪਰ ਗਲਿਆਰੇ ਦਾ ਫਾਇਦਾ ਖੁਦ ਲੈ ਚੁਕੇ ਹਨ। ਪਾਕਿਸਤਾਨ ਦੀ ਪੀਟੀਆਈ ਸਰਕਾਰ ਕਰਤਾਰਪੁਰ ਗਲਿਆਰੇ ਨੂੰ ਖੋਲ੍ਹਣ ਦਾ ਕ੍ਰੇਡਿਟ ਪੀਐੱਮ ਇਮਰਾਨ ਖਾਨ ਨੂੰ ਦਿੰਦੀ ਹੈ।


ਸੈਨਾ ਨੂੰ ਖੁਸ਼ ਕਰਨ ਲਈ ਦਿੱਤਾ ਗਿਆ ਵਿਵਾਦਪੂਰਨ ਬਿਆਨ

ਇਕ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਸੁਪਰੀਮ ਕੋਰਚ ਨੇ ਸੇਵਾਮੁਕਤ ਹੋ ਰਹੇ ਪਾਕਿ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ 'ਚ ਛੇ ਮਹੀਨੇ ਦਾ ਵਾਧਾ ਕੀਤਾ ਗਿਆ ਹੈ। ਜਦੋਂਕਿ ਪੀਐੱਮ ਇਮਰਾਨ ਖਾਨ ਦੀ ਇੱਛਾ ਇਹ ਸੀ ਕਿ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਹੋਰ ਵਧਾਇਆ ਜਾਵੇ। ਸੁਪਰੀਮ ਕੋਰਟ ਦੇ ਫੈਸਲੇ ਤੋਂ ਗੁਆਂਢੀ ਦੇ 'ਚ ਰਾਜਨੀਤੀ ਤਾਮਪਾਨ ਕਾਫੀ ਵਧਿਆ ਹੋਇਆ ਹੈ। ਰੇਲ ਮੰਤਰੀ ਰਾਸ਼ਿਦ ਕੋਈ ਲੰਬੇ ਸਮੇਂ ਤਕ ਰਹਿਣ ਵਾਲੇ ਨੇਤਾ ਨਹੀਂ ਹੈ ਤੇ ਉਨ੍ਹਾਂ ਨੇ ਸੈਨਾ ਨੂੰ ਖੁਸ਼ ਕਰਨ ਲਈ ਇਹ ਬਿਆਨ ਦਿੱਤਾ ਹੋਵੇ। ਹਾਲਾਂਕਿ ਇਸ ਚੱਕਰ 'ਚ ਉਨ੍ਹਾਂ ਨੇ ਸਾਫ ਤੌਰ 'ਤੇ ਖਾਲਿਸਤਾਨ ਅੱਤਵਾਦ ਵੱਲ ਇਸ਼ਾਰਾ ਕਰ ਦਿੱਤਾ ਹੈ।

Posted By: Sunil Thapa