ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਭਾਰਤ ਨਾਲ ਆਮ ਚੋਣਾਂ ਤੋਂ ਬਾਅਦ ਸਬੰਧ ਚੰਗੇ ਹੋ ਜਾਣਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਸ਼ਾਂਤੀ ਤੇ ਤਰੱਕੀ ਦੇ ਰਾਹ 'ਤੇ ਪਹਿਲਾ ਕਦਮ ਵਧਾ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਸੀਆਰਪੀਐੱਫ 'ਤੇ ਆਤਮਘਾਤੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ। ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ।

ਇੱਥੇ ਵੀਰਵਾਰ ਨੂੰ ਇਕ ਪ੍ਰਰੋਗਰਾਮ 'ਚ ਵੀਜ਼ਾ ਸੁਧਾਰਾਂ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਇਹ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਭਾਰਤ ਸਮੇਤ ਗੁਆਂਢੀਆਂ ਨਾਲ ਚੰਗੇ ਸਬੰਧ ਹੋਣਗੇ। ਸ਼ਾਂਤੀਪੂਰਨ ਪਾਕਿਸਤਾਨ ਖ਼ੁਸ਼ਹਾਲ ਪਾਕਿਸਤਾਨ ਹੋਵੇਗਾ।

ਈ-ਵੀਜ਼ਾ ਸਕੀਮ ਨੂੰ ਇਕ ਪ੍ਰਰੋਗਰਾਮ 'ਚ ਵੀਜ਼ਾ ਸੁਧਾਰਾਂ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਗੱਲ ਕਹੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਭਾਰਤ ਸਮੇਤ ਆਪਣੇ ਗੁਆਂਢੀਆਂ ਨਾਲ ਚੰਗੇ ਸਬੰਧ ਹੋਣਗੇ। ਸ਼ਾਂਤੀਪੂਰਨ ਪਾਕਿਸਤਾਨ ਖ਼ੁਸ਼ਹਾਲ ਪਾਕਿਸਤਾਨ ਹੋਵੇਗਾ। ਈ-ਵੀਜ਼ਾ ਸਕੀਮ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਹ ਸਹੂਲਤ 175 ਦੇਸ਼ਾਂ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਧਾਰਮਿਕ ਸੈਰ ਸਪਾਟੇ ਦਾ ਕੇਂਦਰ ਬਣੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਬੁੱਧ ਧਰਮ ਦਾ ਕੇਂਦਰ ਰਹੇ ਤਕਸ਼ਿਲਾ 'ਚ 40 ਫੁੱਟ ਦੀ ਬੁੱਧ ਦੀ ਮੂਰਤੀ ਮਿਲੀ ਹੈ। ਸਿੱਖਾਂ ਦੇ ਪਵਿੱਤਰ ਸਥਾਨ ਨਨਕਾਣਾ ਸਾਹਿਬ ਤੇ ਕਰਤਾਰਪੁਰ ਵੀ ਪਾਕਿਸਤਾਨ 'ਚ ਹਨ। ਹਿੰਦੂ ਧਰਮ ਦਾ ਪ੍ਰਰਾਚੀਨ ਮੰਦਰ ਵੀ ਕਟਾਸ ਰਾਜ ਵੀ ਇੱਥੇ ਹੀ ਹੈ।