ਏਜੰਸੀ, ਨਵੀਂ ਦਿੱਲੀ : ਜੇਐਨਯੂ ਵਿਚ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ। ਪੁਲਿਸ ਇਸ ਮਾਮਲੇ ਵਿਚ ਜਾਣਕਾਰੀ ਦੇ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਹੈਡਕੁਆਟਰ ਵਿਚ ਸਵੇਰੇ 11 ਵਜੇ ਮੀਟਿੰਗ ਹੋਈ। ਮਿਲੀ ਜਾਣਕਾਰੀ ਮੁਤਾਬਕ, ਜੇਐਨਯੂ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਹੰਗਾਮੇ ਦੇ ਮਸਲੇ 'ਤੇ ਪੁਲਿਸ ਕਮਿਸ਼ਨਰ ਦੀ ਪ੍ਰਧਾਨਗੀ ਵਿਚ ਫੈਕਟ ਫਾਈਂਡਿੰਗ ਕਮੇਟੀ ਦੀ ਮੁਖੀ ਜੁਆਂਇੰਟ ਕਮਿਸ਼ਨਰ ਸ਼ਾਲਿਨੀ ਸਿੰਘ ਸਣੇ ਹੋਰ ਅਧਿਕਾਰੀ ਇਸ ਬੈਠਕ ਵਿਚ ਮੌਜੁਦ ਸਨ।

Delhi Police PC Live Updates:


-Jnu ਹਿੰਸਾ ਵਿਚ ਪੁਲਿਸ ਨੇ ਕੀਤੀ 9 ਲੋਕਾਂ ਦੀ ਪਛਾਣ

-ਪੰਕਜ ਮਿਸ਼ਰਾ, ਆਇਸ਼ੀ, ਘੋਸ਼, ਯੋਗਿੰਦਰ ਭਾਰਦਵਾਰ, ਸੁਚੇਤਾ ਤਾਲੁਕਦਾਰ, ਪ੍ਰਿਅ ਰੰਜਨ, ਚੁਨਚੁਨ ਕੁਮਾਰ,ਵਿਕਾਸ ਪਟੇਲ, ਡੋਲਨ ਸਾਮੰਤਾ ਦੇ ਨਾਂ ਸ਼ਾਮਲ।

-ਵਾਇਰਲ ਵੀਡੀਓ ਤੋਂ ਕੀਤੀ ਕੁਝ ਲੋਕਾਂ ਦੀ ਪਛਾਣ।

-ਜੇਐਨਯੂ ਵਿਚ ਹਿੰਸਾ ਵਿਚ ਪਛਾਣੇ ਗਏ ਅੱਠ ਵਿਦਿਆਰਥੀਆਂ ਤੋਂ ਜਵਾਬ ਮੰਗਿਆ।

-ਦਿੱਲੀ ਪੁਲਿਸ ਨੇ ਕਿਹਾ, ਆਮ ਤੌਰ 'ਤੇ ਅਸੀਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪ੍ਰੈਸ ਕਾਨਫਰੰਸ ਕਰਦੇ ਹਾਂ ਪਰ ਇਸ ਘਟਨਾ ਦੇ ਸੰਦਰਭ ਵਿਚ ਫੈਲਾਈ ਜਾ ਰਹੀ ਅਫਵਾਹਾਂ ਕਾਰਨ ਸਾਨੂੰ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ।

-ਦਿੱਲੀ ਪੁਲਿਸ ਨੇ ਕਿਹਾ, ਇਨ੍ਹਾਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਕੱਲ ਕਨਾਟ ਪਲੇਸ ਵਿਚ ਲੋਕਾਂ ਨੂੰ ਇਨ੍ਹਾਂ ਦੇ ਪ੍ਰਦਰਸ਼ਨ ਕਾਰਨ ਦਿਕਤਾਂ ਹੋਈਆਂ।

-ਦਿੱਲੀ ਪੁਲਿਸ ਨੇ ਕਿਹਾ, ਇਹ ਮਾਮਲਾ ਇਕ ਵਿਦਿਅਕ ਸੰਸਥਾ ਦਾ ਹੈ ਜਿਸ ਵਿਚ ਵਿਦਿਆਰਥੀ ਸ਼ਾਮਲ ਹਨ। ਵਿਦਿਆਰਥੀ ਦਾ ਭਵਿੱਖ ਜੁੜਿਆ ਹੋਇਆ ਹੈ।ਉਸ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ। ਜੇਐਯੂ ਵਿਚ ਹੋਈ ਘਟਨਾ ਨੂੰ ਲੈ ਕੇ ਲੋਕਾਂ ਵਿਚ ਗਲਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।

-ਦਿੱਲੀ ਪੁਲਿਸ ਨੇ ਕਿਹਾ, ਜੇਐਨਯੂ ਵਿਚ ਵਿੰਟਰ ਰਜਿਸਟ੍ਰੈਸ਼ਨ ਚੱਲ ਰਹੀ ਹੈ, ਜਿਸ ਦਾ AISF, AISA, SFI ਅਤੇ DSF ਦੇ ਲੋਕ ਵਿਰੋਧ ਕਰ ਰਹੇ ਹਨ ਜਦਕਿ ਜ਼ਿਆਦਾਤਰ ਵਿਦਿਆਰਥੀ ਰਜਿਸਟ੍ਰੇਸ਼ਨ ਕਰਾਉਣਾ ਚਾਹੁੰੰਦੇ ਹਨ। ਇਨ੍ਹਾਂ ਸੰਗਠਨਾਂ ਦੇ ਮੈਂਬਰ ਖੁਦ ਤਾਂ ਰਜਿਸਟ੍ਰੇਸ਼ਨ ਦਾ ਵਿਰੋਧ ਕਰ ਰਹੇ ਹਨ ਨਾਲ ਹੀ ਜਿਹੜੇ ਵਿਦਿਆਰਥੀ ਰਜਿਸਟ੍ਰੇਸ਼ਨ ਕਰਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਧਮਕਾ ਵੀ ਰਹੇ ਹਨ। ਅਜਿਹਾ ਸਾਡੀ ਜਾਂਚ ਵਿਚ ਸਾਹਮਣੇ ਆਇਆ ਹੈ।

-ਦਿੱਲੀ ਪੁਲਿਸ ਨੇ ਕਿਹਾ, 3 ਜਨਵਰੀ ਨੂੰ ਵੀ ਇਨ੍ਹਾਂ ਸੰਗਠਨਾਂ ਨਾਲ ਜੁੜੇ ਮੈਂਬਰਾਂ ਨੇ ਵਿਰੋਧ ਦੌਰਾਨ ਸਰਵਰ ਰੂਮ ਨਾਲ ਛੇੜਛਾੜ ਕੀਤੀ। 4 ਜਨਵਰੀ ਨੂੰ ਕੁਝ ਸ਼ਰਾਰਤੀ ਅਨਸਰ ਪਿਛਲੇ ਰਸਤਿਓਂ ਅੰਦਰ ਵੜੇ ਅਤੇ ਸਰਵਰ ਰੂਮ ਨੂੰ ਬੁਰੀ ਤਰ੍ਹਾਂ ਡੈਮੇਜ ਕੀਤਾ। ਇਸ ਸਬੰਧ ਵਿਚ ਸਾਡੇ ਕੋਲ ਇਕ ਸ਼ਿਕਾਇਤ ਵੀ ਆਈ ਹੈ।

-ਜੇਐਨਯੂ ਹਿੰਸਾ 'ਤੇ ਪੁਲਿਸ ਨੇ ਦੱਸਿਆ ਕਿ ਲੈਫਟ ਦੇ ਚਾਰ ਸੰਗਠਨ ਰਜਿਸਟ੍ਰੇਸ਼ਨ ਦੇ ਖ਼ਿਲਾਫ਼ ਹਨ।

-ਨਕਾਬਪੋਸ਼ ਜਾਣਦੇ ਸਨ ਕਿ ਕਿਸ ਕਿਸ ਕਮਰੇ ਵਿਚ ਜਾਣਾ ਹੈ।

-ਪੇਰਿਆਰ ਹੋਸਟਲ ਵਿਚ ਮਾਰਕੁੱਟ ਕੀਤੀ ਗਈ।

-ਬਾਹਰ ਵਾਲਿਆਂ ਲਈ ਜੇਐਨਯੂ ਦੇ ਅੰਦਰ ਜਾਣਾ ਹੈ।

Posted By: Tejinder Thind