ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਇਸ ਭਾਰੀ ਖਤਰੇ ਨਾਲ ਨਜਿੱਠਣ ਲਈ ਸੈਨਾਵਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਹੈ। ਰੱਖਿਆ ਮੰਤਰੀ ਨੇ ਸੀਡੀਐੱਮ ਜਨਰਲ ਬਿਪਨ ਰਾਵਤ, ਅਜੇ ਕੁਮਾਰ ਤੇ ਤਿੰਨਾਂ ਦੀ ਸੈਨਾਵਾਂ ਦੇ ਪ੍ਰਮੁੱਖਾਂ ਨਾਲ ਸਮੀਖਿਆ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਚਰਚਾ ਕੀਤੀ ਕਿ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਹੋਰ ਕੀ ਕੀਤਾ ਜਾ ਸਕਦਾ ਹੈ।

ਰੱਖਿਆ ਮੰਤਰਾਲੇ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ

ਅੰਕੜਿਆਂ ਮੁਤਾਬਕ ਭਾਰਤ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਸੰਖਿਆ 649 ਹੋ ਗਈ ਹੈ। ਇਸ ਨਾਲ ਮਰਨ ਵਾਲਿਆਂ ਦਾ ਅੰਕੜਾ 13 ਤਕ ਪਹੁੰਚ ਗਿਆ ਹੈ। ਨਾਲ ਹੀ 649 ਮਾਮਲਿਆਂ 'ਚੋਂ 42 ਲੋਕ ਠੀਕ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਬੁੱਧਵਾਰ ਨੂੰ ਜਨਰਲ ਬਿਪਨ ਰਾਹਤ ਨੇ ਕਿਹਾ ਸੀ ਕਿ ਰੱਖਿਆ ਬਲਾਂ ਨੂੰ ਆਪਣੀਆਂ ਸੀਮਾਵਾਂ ਤੋਂ ਪਰੇ ਕਰਨਾ ਪਵੇਗਾ ਤੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਦੇਸ਼ ਦੀ ਮਦਦ ਕਰਨੀ ਪਵੇਗੀ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰਨ ਲਾਕਡਾਊਨ ਮਗਰੋਂ ਬੁੱਧਵਾਰ ਨੂੰ ਆਈਕੋਨਿਕ ਸਾਊਥ ਬਲਾਕ ਰਾਏਸੀਨਾ ਹਿੱਲਜ਼ 'ਚ ਭਾਰਤੀ ਸੈਨਾ ਦਾ ਹੈੱਡ ਕੁਆਰਟਰ ਬੰਦ ਰਿਹਾ, ਇਥੇ ਲਗਪਗ 20 ਫੀਸਦੀ ਮੁਲਾਜ਼ਮ ਕੰਮ ਕਰ ਰਹੇ ਸੀ।

ਭਾਰਤੀ ਰੱਖਿਆ ਬਲ ਦੇ ਪ੍ਰਮੁੱਖਾਂ ਨੇ 23 ਮਾਰਚ, 2020 ਨਾਲ ਦਫ਼ਤਰਾਂ 'ਚ ਹਾਜ਼ਰੀ ਘਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਨ੍ਹਾਂ 'ਚ ਜ਼ਰੂਰੀ ਤੇ ਐਂਮਰਜੈਂਸੀ ਸੇਵਾਵਾਂ 'ਚ ਲੱਗੇ ਮੁਲਾਜ਼ਮਾਂ ਨੂੰ ਛੱਡ ਕੇ ਸਿੱਧੇ ਕੋਵਿਡ-19 ਦੇ ਪ੍ਰਸਾਰ ਨੂੰ ਕੰਟਰੋਲ ਕਰਨ ਦੇ ਉਪਾਅ 'ਚ ਸ਼ਾਮਲ ਹਨ।

ਰੱਖਿਆ ਬਲਾਂ ਨੇ ਇਸ ਤੋਂ ਮਨਜ਼ੂਰੀ ਦਿੱਤੀ ਸੀ ਕਿ ਮੈਡੀਕਲ ਸੰਸਥਾਵਾਂ, ਅੱਗ, ਬਿਜਲੀ, ਪਾਣੀ ਦੀ ਪੂਰਤੀ, ਸੰਚਾਰ, ਡਾਕਘਰ ਤੇ ਸਵੱਛ ਸੇਵਾਵਾਂ ਵਰਗੀਆਂ ਜ਼ਰੂਰੀ ਸੇਵਾਵਾਂ 'ਚ ਲੱਗੇ ਮੁਲਾਜ਼ਮ ਕੰਮ ਨੂੰ ਜਾਰੀ ਰੱਖਣਗੇ। ਨਾਲ ਹੀ ਹਰ ਸਮੇਂ ਕੰਮ ਦੀ ਛੂਟ ਦੇਣ ਦੇ ਨਾਲ ਟੈਲੀਫੋਨ ਤੇ ਇਲੈਕਟ੍ਰੋਨਿਕ ਮਾਧਿਅਮ 'ਤੇ ਉਪਲਬਧ ਹੋਣ ਲਈ ਕਿਹਾ ਗਿਆ ਹੈ। ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਸਾਰੀ ਸੈਨਾ ਨੂੰ ਹਸਪਤਾਲਾਂ 'ਚ ਅਲਰਟ 'ਤੇ ਰੱਖਿਆ ਗਿਆ ਹੈ।

Posted By: Tejinder Thind