ਨਵੀਂ ਦਿੱਲੀ : 'ਦ ਇੰਡੀਅਨ ਸੁਸਾਇਟੀ ਫਾਰ ਰਿਮੋਟ ਸੈਂਸਿੰਗ' ਨੇ ਭੌਂ ਸਥਾਨਿਕ ਵਿਗਿਆਨ ਅਤੇ ਐਪਲੀਕੇਸ਼ਨ ਦੇ ਵਿਕਾਸ ਵਿਚ ਯੋਗਦਾਨ ਲਈ ਆਈਆਈਟੀ ਰੁੜਕੀ ਦੇ ਪ੍ਰੋ੍ਰਫੈਸਰ ਜਯੰਤ ਕੁਮਾਰ ਘੋਸ਼ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਐਵਾਰਡ ਨਾਲ ਨਿਵਾਜਿਆ ਗਿਆ ਹੈ।

ਰੁੜਕੀ ਸਥਿਤ ਭਾਰਤੀ ਤਕਨੀਕੀ ਸੰਸਥਾਨ (ਆਈਆਈਟੀ) ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਘੋਸ਼ ਨੂੰ ਪੰਜ ਦਸੰਬਰ ਨੂੰ ਸਨਮਾਨਿਤ ਕੀਤਾ ਗਿਆ। ਸੰਸਥਾਨ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਅਹਿਮਦਾਬਾਦ ਦੇ ਸਪੇਸ ਐਪਲੀਕੇਸ਼ਨ ਸੈਂਟਰ ਵਿਚ 'ਨੈਸ਼ਨਲ ਜਿਓਸਪੈਸ਼ਲ ਐਵਾਰਡ ਫਾਰ ਐਕਸੀਲੈਂਸ-2017 (ਲਾਈਫ਼ ਟਾਈਮ ਅਚੀਵਮੈਂਟ ਐਵਾਰਡ) ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਪੁਰਸਕਾਰ ਦੇ ਰੂਪ ਵਿਚ ਇਕ ਪ੍ਰਸ਼ੰਸਾ ਪੱਤਰ, ਇਕ ਮੈਡਲ ਅਤੇ ਇਕ ਲੱਖ ਰੁਪਏ ਮਿਲੇ। ਘੋਸ਼ ਨੇ ਕਿਹਾ ਕਿ ਇਹ ਪੁਰਸਕਾਰ ਵਿਗਿਆਨਕ ਯੋਗਦਾਨ ਨੂੰ ਪਛਾਣ ਦਿੰਦਾ ਹੈ।