ਸਟਾਫ ਰਿਪੋਰਟਰ, ਜੰਮੂ : ਜੰਮੂ ਡਵੀਜ਼ਨ ਦੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਮੁਕੇਸ਼ ਸਿੰਘ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ 'ਚ ਡੋਡਾ, ਕਿਸ਼ਤਵਾੜ ਰੇਂਜ 'ਚ ਕੁਝ ਅੱਤਵਾਦੀ ਬਾਕੀ ਹਨ। ਇਨ੍ਹਾਂ ਦੇ ਖਾਤਮੇ ਲਈ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਲੱਗੀਆਂ ਹੋਈਆਂ ਹਨ। ਛੇਤੀ ਹੀ ਇਨ੍ਹਾਂ ਅੱਤਵਾਦੀਆਂ ਦਾ ਖਾਤਮਾ ਕੀਤਾ ਜਾਵੇਗਾ। ਆਈਜੀਪੀ ਨੇ ਰਾਸ਼ਟਰੀ ਰਾਸ਼ਟਰੀ ਪੁਲਿਸ ਦਿਵਸ 'ਤੇ ਕਿਹਾ ਕਿ ਪਾਕਿਸਤਾਨ ਵਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੰਮੂ ਦੇ ਸ਼ਾਂਤੀਪੂਰਨ ਮਾਹੌਲ ਨੂੰ ਖ਼ਰਾਬ ਕੀਤਾ ਜਾਵੇ। ਪਰ ਸੁਰੱਖਿਆ ਦਸਤੇ ਗੁਆਂਢੀ ਦੇਸ਼ ਦੇ ਨਾਪਾਕ ਇਰਾਦਿਆਂ ਨੂੁੰ ਕਦੇ ਪੂਰਾ ਨਹੀਂ ਹੋਣ ਦੇਣਗੇ। ਸੁਰੱਖਿਆ ਮੁਲਾਜ਼ਮ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਹਨ। ਰਾਸ਼ਟਰੀ ਪੁਲਿਸ ਸ਼ਹੀਦੀ ਦਿਵਸ ਦੇ ਮਹੱਤਵ ਨੂੰ ਦੱਸਦੇ ਹੋਏ ਆਈਜੀਪੀ ਨੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਸੁਰੱਖਿਆ ਦਸਤਿਆਂ ਦੇ ਜਵਾਨ ਆਪਣਾ ਬਲਿਦਾਨ ਦੇ ਦਿੰਦੇ ਹਨ। ਇਹੀ ਕਾਰਨ ਹੈ ਕਿ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਅੱਜ ਦੇ ਦਿਨ ਯਾਦ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।