National news ਨਈਂ ਦੁਨੀਆ : ਨਾਰਵ ਦੀ ਸੰਸਦ ਤ੍ਰਿਨੇ ਸਕੀ ਗ੍ਰਾਂਡੇ ਨੇ ਇਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਫੈਕਟ ਚੈਕਰਸ ਕਮਿਊਨਿਟੀ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨੋਮੀਨੇਟ ਕੀਤਾ ਹੈ। ਗ੍ਰਾਂਡੇ ਨੇ ਇੰਟਰਨੈਸ਼ਨਲ ਫੈਕਟ ਚੈਕਿੰਗ ਨੂੰ ਸ਼ਾਂਤੀ ਦੇ ਨੋਬੇਲ ਅਵਾਰਡ ਲਈ ਨੋਮੀਨੇਟ ਕੀਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ ਤੋਂ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ਅਸੀਂ ਇਸ ਤਰ੍ਹਾਂ ਦੇ ਸਮੇਂ ’ਚ ਰਹਿ ਰਹੇ ਹਾਂ ਜਦ ਝੂਠ ਨਾਲ ਲੜਨਾ ਕਾਫੀ ਜ਼ਰੂਰੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਨੂੰ ਆਪਣੇ ਭਾਸ਼ਣ ’ਚ ਵੀ ਕਿਹਾ ਸੀ।

ਸੰਸਦ ਗ੍ਰਾਂਡੇ ਨੇ ਅੱਗੇ ਲਿਖਿਆ ਕਿ ਇਸ ਸਾਲ ਨੋਬੇਲ ਪੀਸ ਪੁਰਸਕਾਰ ਲਈ ਇੰਟਰਨੈਸ਼ਨਲ ਫੈਕਟ ਚੈਕਿੰਗ ਨੈੱਟਵਰਕ, ਆਈਐੱਫਸੀਐੱਨ ਨੂੰ ਨੋਮੀਨੇਟ ਕਰ ਰਹੀ ਹੈ। ਉਨ੍ਹਾਂ ਨੇ ਸਾਡੇ ਸਹਿਯੋਗ ਦੀ ਖ਼ਾਸ ਜ਼ਰੂਰਤ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਜੋਅ ਬਾਇਡਨ ਨੇ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਸਹੁੰ ਤੋਂ ਬਾਅਦ ਆਪਣੇ ਭਾਸ਼ਣ ’ਚ ਉਨ੍ਹਾਂ ਨੇ ਦੇਸ਼ ’ਚ ਹੋਏ ਹਿੰਸਾ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਜਨਤਾ ਤੇ ਨੇਤਾਵਾਂ ਦੀ ਜਿੰਮੇਵਾਰੀ ਹੈ ਕਿ ਉਹ ਸੱਚ ਦੀ ਸੁਰੱਖਿਆ ਕਰੇ। ਇੰਟਰਨੈਸ਼ਨਲ ਫੈਕਟ ਚੈਕਿੰਗ ਨੈੱਟਵਰਕ ਦੇ ਡਾਇਰੈਕਟਰ ਬੇਬਰਸ ਆਰਸੇਕ ਨੇ ਟਵੀਟ ਕਰਕੇ ਨੋਬੇਲ ਸ਼ਾਂਤੀ ਪੁਰਸਕਾਰ ਨੋਮੀਨੇਟ ਦੀ ਜਾਣਕਾਰੀ ਦਿੱਤੀ।

Posted By: Sarabjeet Kaur