ਨਈਂ ਦੁਨੀਆ : ਕੋਰੋਨਾ ਸੰਕ੍ਰਮਣ ਦੇ ਚੱਲਦਿਆਂ ਦੇਸ਼ ’ਚ ਕੀਤੇ ਗਏ ਲਾਕਡਾਊਨ ’ਚ ਹੁਣ ਹੌਲੀ-ਹੌਲੀ ਰਾਹਤ ਦੇਣਾ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅਨਲਾਕ 01 ’ਚ ਆਮ ਜਨਤਾ ਨੂੰ ਛੋਟ ਦਿੱਤੀ ਜਾ ਰਹੀ ਹੈ। ਹਰ ਸੂਬਾ ਪਾਬੰਦੀਆਂ ’ਚ ਛੋਟ ਦੇਣ ਦਾ ਫੈਸਲਾ ਲੈ ਰਿਹਾ ਹੈ। ਹਾਲਾਂਕਿ ਹਾਲੇ ਵੀ ਦੇਸ਼ ਦੇ ਜ਼ਿਆਦਾਤਰ ਸੂਬੇ ਇਸ ਤਰ੍ਹਾਂ ਦੇ ਹਨ ਜਿੱਥੇ ਸੈਲੂਨ ਤੇ ਬਿਊਟੀ ਪਾਰਲਰ ਨੂੰ ਖੋਲ੍ਹਣ ਦੀ ਮਨਜ਼ੂਰੀ ਨਹੀਂ ਮਿਲੀ ਹੈ। ਹਾਲਾਂਕਿ ਕੁਝ ਸੂਬਿਆਂ ਨੇ ਜ਼ਰੂਰੀ ਦਿਸ਼ਾ -ਨਿਰਦੇਸ਼ ਜਾਰੀ ਕਰਦੇ ਹੋਏ ਸੈਲੂਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੌਰਾਨ ਤਾਮਿਲਨਾਡੂ ਸਰਕਾਰ ਨੇ ਵੀ ਸੂਬੇ ’ਚ ਸ਼ਰਤ ਦੇ ਨਾਲ ਸੈਲੂਨ ਤੇ ਬਿਊਟੀ ਪਾਰਲਰ ਖੋਲ੍ਹਣ ਦਾ ਹੁਕਮ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਜੋ ਵੀ ਵਿਅਕਤੀ ਵਾਲ ਕਟਵਾਉਣਾ ਚਾਹੰੁਦਾ ਹੈ ਉਸ ਨੂੰ ਆਪਣਾ ਆਧਾਰ ਕਾਰਡ ਦਿਖਾਉਣਾ ਜ਼ਰੂਰੀ ਪਵੇਗਾ। ਨਾਲ ਹੀ ਸੈਲੂਨ ਮਾਲਕ ਨੂੰ ਹਰ ਗਾਹਕ ਦਾ ਨਾਂ, ਪਤਾ, ਫੋਨ/ਮੋਬਾਈਲ ਨੰਬਰ ਤੇ ਆਧਾਰ ਕਾਰਡ ਦਾ ਰਿਕਾਰਡ ਰੱਖਣ ਲਈ ਕਿਹਾ ਗਿਆ ਹੈ।

1 ਜੂਨ ਤੋਂ ਖੁੱਲ੍ਹੇ ਸੈਲੂਨ ਤੇ ਬਿਊਟੀ ਪਾਰਲਰ

ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ ਦੇ ਬਾਵਜੂਦ ਵੀ ਸੂਬੇ ’ਚ 1 ਜੂਨ ਤੋਂ ਸੈਲੂਨ ਤੇ ਬਿਊਟੀ ਪਾਰਲਰ ਖੁੱਲ੍ਹ ਗਏ ਹਨ। ਇਨ੍ਹਾਂ ਨੂੰ ਖੋਲ੍ਹਣ ਲਈ ਸੂਬਾ ਸਰਕਾਰ ਵੱਲੋਂ ਕੁਝ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ। ਇਸ ਦੇ ਅੰਤਰਗਤ ਸਮਾਜਿਕ ਦੂਰੀਆਂ ਦਾ ਪਾਲਣ ਕਰਨਾ, ਸਾਫ਼ ਸਫ਼ਾਈ, ਫੇਸ ਮਾਸਕ ਲਾਉਣਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਗਾਹਕਾਂ ਲਈ ਆਧਾਰ ਕਾਰਡ ਦਿਖਾਈ ਜ਼ਰੂਰੀ ਹੋਵੇਗਾ।

ਅੱਧਾ ਸਟਾਫ਼ ਹੀ ਰੱਖਣ ਦੀ ਮਨਜ਼ੂਰੀ

ਸਰਕਾਰ ਦੇ ਆਦੇਸ਼ ਮੁਤਾਬਕ ਸੈਲੂਨ ’ਚ ਸਿਰਫ਼ 50 ਫੀਸਦੀ ਸਟਾਫ਼ ਨਾਲ ਹੀ ਕੰਮ ਕਰਨ ਦੀ ਮਨਜ਼ੂਰੀ ਹੋਵੇਗੀ। ਸੈਲੂਨ ਮਾਲਕ ਵੱਲੋਂ ਗਾਹਕਾਂ ਨੂੰ ਡਿਸਪੋਜੇਬਲਟ ਅਪਿ੍ਰਨ ਤੇ ਬੂਟ ਕਵਰ ਦੇਣੇ ਹੋਣਗੇ।

ਸੂਬੇ ’ਚ 23 ਹਜ਼ਾਰ ਤੋਂ ਜ਼ਿਆਦਾ ਮਰੀਜ਼

ਤਾਮਿਲਨਾਡੂ ’ਚ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੇ ਮਾਮਲੇ 23 ਹਜ਼ਾਰ ਨੂੰ ਪਾਰ ਕਰ ਚੁੱਕੇ ਹਨ। ਸੂਬੇ ’ਚ ਹੁਣ ਤਕ 23,495 ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ 184 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੇਸ਼ ’ਚ 2 ਲੱਖ ਦੇ ਲਗਪਗ ਪਹੰੁਚਿਆ ਕੇਸ

ਦੇਸ਼ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਕੋਰੋਨਾ ਮਰੀਜ਼ 2 ਲੱਖ ਦੇ ਕਰੀਬ ਪਹੰੁਚ ਗਿਆ ਹੈ। ਬੀਤੇ ਕੁਝ ਦਿਨਾਂ ਤੋਂ ਵੱਡੀ ਗਿਣਤੀ ’ਚ ਮਰੀਜ਼ ਰੋਜ਼ਾਨਾ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਦੁਨੀਆ ’ਚ ਵੀ ਮਰੀਜ਼ਾਂ ਦਾ ਅੰਕੜਾ 62.5 ਲੱਖ ਨੂੰ ਪਾਰ ਕਰ ਗਿਆ ਹੈ।

Posted By: Sunil Thapa