PM Kisan Samman Nidhi Yojana : ਨਵੀਂ ਦਿੱਲੀ, ਏਜੰਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਕਰੋੜ ਕਿਸਾਨਾਂ ਦੇ ਖਾਤੇ 'ਚ 17,100 ਕਰੋੜ ਰੁਪਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਛੇਵੀਂ ਕਿਸ਼ਤ ਦੇ ਰੂਪ 'ਚ ਜਾਰੀ ਕਰ ਦਿੱਤੇ ਹਨ ਤੇ ਹੁਣ ਇਹ ਰਕਮ ਹੁਣ ਖਾਤਿਆਂ 'ਚ ਵੀ ਪੈਣੀ ਸ਼ੁਰੂ ਹੋ ਗਈ ਹੈ। ਜੇਕਰ ਤੁਹਾਡਾ ਨਾਂ ਵੀ ਪੀਐੱਮ ਸਨਮਾਨ ਨਿਧੀ ਯੋਜਨਾ (PM Kisan Samman Nidhi Yojana) ਲਈ ਰਜਿਸਟਰਡ ਹੈ ਤੇ ਤੁਹਾਡੇ ਖਾਤੇ 'ਚ ਯੋਜਨਾ ਦੀ ਛੇਵੀਂ ਕਿਸ਼ਤ 2000 ਰੁਪਏ ਨਹੀਂ ਪਹੁੰਚੀ ਹੈ ਤਾਂ ਹੇਠਾਂ ਦਿੱਤੇ ਗਏ ਤਰੀਕੇ ਨਾਲ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ।

ਜੇਕਰ ਤੁਸੀਂ ਇਸ ਯੋਜਨਾ ਦੇ ਲਾਭਪਾਤਰੀ ਹੋ ਤੇ ਕਿਸ਼ਤ ਦਾ ਪੈਸਾ ਤੁਹਾਡੇ ਖਾਤੇ 'ਚ ਨਹੀਂ ਪੁੱਜਾ ਹੈ ਤਾਂ ਤੁਸੀਂ ਸਰਕਾਰ ਵੱਲੋਂ ਦਿੱਤੇ ਗਏ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰ ਸਕਦੇ ਹਨ।

ਇਸ ਤਰ੍ਹਾਂ ਆਸਾਨੀ ਨਾਲ ਚੈੱਕ ਕਰੋ ਆਪਣੀ ਕਿਸ਼ਤ...

ਇਸ ਪੂਰੀ ਪ੍ਰਕਿਰਿਆ ਤੋਂ ਬਾਅਦ ਜੇਕਰ ਤੁਹਾਨੂੰ ਪੇਜ 'ਤੇ 'FTO is generated and Payment confirmation is pending' ਲਿਖਿਆ ਹੋਇਆ ਦਿਖਾਈ ਦਿੰਦਾ ਹੈ ਤਾਂ ਇਸ ਦਾ ਅਰਥ ਹੈ ਕਿ ਤੁਹਾਡੇ ਖਾਤੇ 'ਚ ਫੰਡ ਟਰਾਂਸਫਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜੋ ਕਿ ਕੁਝ ਦਿਨਾਂ 'ਚ ਤੁਹਾਡੇ ਖਾਤੇ 'ਚ ਪਹੁੰਚ ਜਾਵੇਗੀ।

ਇੱਥੇ ਕਰੋ ਸ਼ਿਕਾਇਤ

ਤੁਸੀਂ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Yojana) ਦੀ ਹੈਲਪਲਾਈਨ (PM-Kisan Helpline No. 155261) ਜਾਂ 1800115526 (Toll Free) ਜਾਂ ਫਿਰ 011-23381092 'ਤੇ ਸ਼ਿਕਾਇਤ ਕਰ ਸਕਦੇ ਹੋ। ਈ-ਮੇਲ ਆਈਡੀ (pmkisan-ict@gov.in) 'ਤੇ ਵੀ ਆਪਣੀ ਸ਼ਿਕਾਇਤ ਮੇਲ ਕਰ ਸਕਦੇ ਹਨ।

Posted By: Seema Anand