ਜੇਐੱਨਐੱਨ, ਨਵੀਂ ਦਿੱਲੀ : ਕੁਝ ਲੋਕਾਂ ਨੂੰ ਸ਼ੁਰੂ ਤੋਂ ਪੁਰਾਣੀਆਂ ਚੀਜ਼ਾਂ ਜਮ੍ਹਾਂ ਕਰਨ ਦਾ ਸ਼ੌਂਕ ਹੈ। ਨਵੇਂ ਦੌਰ 'ਚ ਇਹ ਸ਼ੌਂਕ ਲੱਖਾਂ ਰੁਪਏ ਕਮਾਉਣ ਦਾ ਜਰੀਆ ਬਣ ਸਕਦਾ ਹੈ। 5 ਰੁਪਏ ਦੇ ਪੁਰਾਣੇ ਨੋਟ ਨਾਲ ਤਾਂ ਅਜਿਹਾ ਹੀ ਹੋ ਰਿਹਾ ਹੈ। ਜੇ ਕਿਸੇ ਕੋਲ 5 ਰੁਪਏ ਦਾ ਪੁਰਾਣਾ ਨੋਟ ਹੈ, ਜੋ 786 ਸੀਰੀਜ਼ ਦਾ ਹੈ ਜਾਂ ਉਸ 'ਤੇ ਟਰੈਕਟਰ ਵਾਲੀ ਖ਼ਾਸ ਤਸਵੀਰ ਛੱਪੀ ਹੈ ਤਾਂ ਇਸ ਨੋਟ ਦੀ ਆਨਲਾਈਨ ਨੀਲਾਮੀ ਰਾਹੀਂ ਲੱਖਾਂ ਰੁਪਏ ਕਮਾਏ ਜਾ ਸਕਦੇ ਹਨ। ਕੁਝ eCommerce Websites 'ਤੇ ਅਜਿਹੇ ਨੋਟਾਂ ਦੀ ਨੀਲਾਮੀ ਦੀ ਸੁਵਿਧਾ ਹੈ। ਪੁਰਾਣੇ ਨੋਟਾਂ ਦੀ ਆਨਲਾਈਨ ਨੀਲਾਮੀ ਦੀ ਪ੍ਰਕਿਰਿਆ ਬਹੁਤ ਆਸਾਨ ਹੈ।

ਇਕ ਮੀਡੀਆ ਰਿਪੋਰਟ ਮੁਤਾਬਿਕ, eBay ਜਾਂ Indian Old Coin ਵਰਗੀ ਵੈੱਬਸਾਈਟ 'ਤੇ ਪੁਰਾਣੇ ਨੋਟਾਂ ਦੀ ਨੀਲਾਮੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਆਪਣੇ ਨੋਟ ਦੀ ਸਾਫ਼-ਸਥੁਰੀ ਫੋਟੋ ਲਓ ਤੇ ਵੈੱਬਸਾਈ 'ਤੇ ਅਪਲੋਡ ਕਰ ਦਿਓ। ਇਸ ਤੋਂ ਬਾਅਦ ਨੀਲਾਮੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਜਿਸ ਵੈੱਬਸਾਈਟ 'ਤੇ ਨੋਟ ਦੀ ਫੋਟੋ ਅਪਲੋਡ ਕਰ ਰਹੇ ਹੋ, ਉਹ ਭਰੋਸੇਮੰਦ ਹੈ। ਕਿਸੇ ਅਣਜਾਨ ਵੈੱਬਸਾਈਟ 'ਤੇ ਭਰੋਸਾ ਨਾ ਕਰੋ।

ਕਰੋੜਾਂ 'ਚ ਬਿਕ ਚੁੱਕੇ ਹਨ ਪੁਰਾਣੇ ਸਿੱਕੇ

2018 ਦੀ ਇਕ ਰਿਪੋਰਟ ਮੁਤਾਬਿਕ, ਕੁਝ eCommerce ਵੈੱਬਸਾਈਟ 'ਤੇ ਪੁਰਾਣੇ ਸਿੱਕਿਆਂ ਦੀ ਕੀਮਤ ਕਰੋੜਾਂ ਰੁਪਏ ਲਾਈ ਜਾ ਚੁੱਕੀ ਹੈ। ਮਸਲਨ- 1740 ਦੇ ਇਕ ਸਿੱਕੇ ਦੀ ਕੀਮਤ 3 ਕਰੋੜ ਰੁਪਏ ਲਾ ਜਾ ਚੁੱਕੀ ਹੈ। ਉੱਥੇ ਕਰੀਬ 400 ਸਾਲ ਪੁਰਾਣੇ ਦੇ ਇਕ ਸਿੱਕੇ 'ਤੇ ਭਗਵਾਨ ਸ਼ਿਵ ਦਾ ਚਿੰਨ੍ਹ ਬਣਿਆ ਸੀ ਤੇ ਨੀਲਾਮੀ ਦੀ ਕੀਮਤ 3.50 ਲੱਖ ਕੀਤੀ ਗਈ ਸੀ।

Posted By: Amita Verma