ਨਈ ਦੁਨੀਆ, ਨਵੀਂ ਦਿੱਲੀ : ਵੈਕਸੀਨੇਸ਼ਨ ਦੇ ਤੀਜੇ ਪੜਾਅ 'ਚ ਸਰਕਾਰ ਨੇ ਹੁਣ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ। ਤੀਜੇ ਪੜਾਅ 'ਚ ਵੈਕਸੀਨੇਸ਼ਨ ਕਰਵਾਉਣ ਲਈ ਪਹਿਲਾਂ ਤੁਹਾਨੂੰ ਕੋਵਿਨ ਸਾਈਟ 'ਤੇ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਵੈਕਸੀਨੇਸ਼ਨ ਸੈਂਟਰ ਚੁਣਨਾ ਹੋਵੇਗਾ ਤੇ ਸਲਾਟ ਮਿਲਣ 'ਤੇ ਤੁਹਾਨੂੰ ਟੀਕਾ ਲਾਇਆ ਜਾਵੇਗਾ। ਵੱਡੀ ਮਾਤਰਾ 'ਚ ਲੋਕ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ ਤੇ ਬਹੁਤ ਸਾਰੇ ਲੋਕਾਂ ਨੂੰ ਸਲਾਟ ਨਹੀਂ ਮਿਲ ਰਿਹਾ ਹੈ। ਅਸੀਂ ਇੱਥੇ ਤੁਹਾਨੂੰ ਕੁਝ ਟਰੈਕਰ ਦੇ ਬਾਰੇ ਦੱਸ ਰਹੇ ਹਾਂ ਜੋ ਆਸਾਨੀ ਨਾਲ ਸਲਾਟ ਖੋਜਣ 'ਚ ਤੁਹਾਡੀ ਮਦਦ ਕਰਨਗੇ।

ਵੈਕਸੀਨੇਸ਼ਨ ਲਈ ਤੁਹਾਨੂੰ ਕੋਵਿਨ ਐਪ 'ਤੇ ਹੀ ਰਜਿਸਟ੍ਰਸ਼ੇਨ ਕਰਵਾਉਣਾ ਹੋਵੇਗਾ ਪਰ ਲੋਕਾਂ ਦੀ ਮਦਦ ਕਰਨ ਲਈ ਕਈ ਸਾਈਟਸ ਨੂੰ ਸਿਰਫ਼ ਇਸਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਉਸ ਨੂੰ ਲੋਕ ਦੇਖ ਸਕਣ ਕਿ ਅਗਲਾ ਬੁਕਿੰਗ ਸਲਾਟ ਕਦੋਂ ਉਪਲਬੱਧ ਹੈ ਤੇ ਨਜ਼ਦੀਕੀ ਵੈਕਸੀਨ ਸੈਂਟਰ ਕਿੱਥੇ ਮੌਜੂਦ ਹੈ। ਇਨ੍ਹਾਂ ਸਾਈਟਜ਼ ਨਾਲ ਤੁਹਾਨੂੰ ਸਿਰਫ਼ ਵੈਕਸੀਨੇਸ਼ਨ ਅਪਾਈਟਮੈਂਟ 'ਤੇ ਖਾਲੀ ਸਲਾਟ ਬਾਰੇ ਪਤਾ ਚੱਲੇਗਾ।

ਕਿਵੇਂ ਚੈੱਕ ਕਰੀਏ

ਅਮਿਤ ਅਗਰਵਾਲ ਨੇ ਇਕ ਟ੍ਰੈਕਰ ਤਿਆਰ ਕੀਤਾ ਹੈ। ਇਸ ਓਪਨ ਸੋਰਸ ਵੈਕਸੀਨ ਟ੍ਰੈਕਰ ਰਾਹੀਂ ਲੋਕ ਆਪਣੇ ਘਰਾਂ ਦੇ ਨਜ਼ਦੀਕੀ ਵੈਕਸੀਨ ਅਪਾਇਟਮੈਂਟ ਚੈੱਕ ਕਰ ਸਕਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਨਿਗਰਾਣੀ ਕਰਨ 'ਚ ਮਦਦ ਮਿਲੇਗੀ ਤੇ ਖਾਲੀ ਸਲਾਟ ਹੋਣ 'ਤੇ ਈਮੇਲ ਰਾਹੀਂ ਅਲਰਟ ਮਿਲੇਗਾ। ਇਸ ਤੋਂ ਇਲਾਵਾ ਆਈਐੱਸਬੀ ਐਲੁਮਿਨੀ ਸ਼ਾਮ ਸੁੰਦਰ ਤੇ ਉਨ੍ਹਾਂ ਦੇ ਦੋਸਤਾਂ ਨੇ ਇਕ ਹੋਰ ਵੈਕਸੀਨ ਟ੍ਰੈਕਰ Getjab.in ਤਿਆਰ ਕੀਤੀ ਹੈ। ਇਸ 'ਚ ਤੁਹਾਨੂੰ ਆਪਣਾ ਨਾਂ, ਜ਼ਿਲ੍ਹਾ ਤੇ ਈਮੇਲ ਆਈਡੀ ਦਰਜ ਕਰਨੀ ਹੈ। ਇਸ ਤੋਂ ਬਾਅਦ ਟਰੈਕਰ ਤੁਹਾਡੇ ਨਜ਼ਦੀਕੀ ਖਾਲੀ ਸਲਾਟ ਦੇ ਬਾਰੇ ਜਾਣਕਾਰੀ ਦੇਵੇਗਾ। FindSlot.in और Under45.in 'ਤੇ ਵੀ ਜਾ ਕੇ ਤੁਸੀਂ 18 ਤੋਂ 44 ਸਾਲ ਦੀ ਉਮਰ ਦੇ ਲੋਕ ਆਪਣੇ ਨਜ਼ਦੀਕੀ ਵੈਕਸੀਨ ਸੈਂਟਰ ਤੇ ਖਾਲੀ ਸਲਾਟ ਚੈੱਕ ਕਰ ਸਕਦੇ ਹਨ।

Posted By: Amita Verma