ਪੰਜਾਬੀ ਜਾਗਰਣ : ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਦੁਸ਼ਹਿਰੇ ਦੇ ਦਿਨ ਕਿਸਾਨਾਂ ਵੱਲੋਂ ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਨਹੀਂ ਫੂਕੇ ਜਾਣਗੇ। 15 ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਇਹ ਫੈਸਲਾ ਲਿਆ ਸੀ ਕਿ ਦੇਸ਼ ਭਰ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਦੁਸ਼ਹਿਰੇ 'ਤੇ ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ, ਪਰ ਜਾਣਕਾਰੀ ਅਨੁਸਾਰ ਇਕ ਅਖ਼ਬਾਰ ਦੁਆਰਾ ਇਸ ਸਬੰਧੀ ਹਿੰਦੂ-ਸਿੱਖ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਇਸ ਫੈਸਲੇ ਟਾਲ਼ ਦਿੱਤਾ ਗਿਆ ਹੈ। ਮੋਰਚੇ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਸਰਕਾਰ ਨੂੰ ਅਜਿਹਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ, ਜਿਸ ਨਾਲ ਲੋਕਾਂ ਜਾਂ ਕਿਸਾਨਾਂ ਨੂੰ ਪਰੇਸ਼ਾਨੀ ਹੋਵੇ।

ਇਸ ਲਈ ਸੈਂਸੀਟਿਵ ਖੇਤਰਾਂ ਵਿਚ ਪੁਤਲੇ ਨਹੀਂ ਫੂਕੇ ਜਾਣਗੇ। ਪਰ ਦੇਸ਼ ਭਰ ਵਿਚ ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਦੁਸ਼ਹਿਰੇ ਤੋਂ ਇਕ ਦਿਨ ਬਾਅਦ ਭਾਵ 16 ਅਕਤੂਬਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਫੂਕੇ ਜਾਣਗੇ।

Posted By: Ramandeep Kaur