ਨਵੀਂ ਦਿੱਲੀ, ਆਈਏਐੱਨਐੱਸ : Coronavirus : ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲਾਗੂ 21 ਦਿਨਾ ਲਾਕਡਾਊਨ ਦਾ ਤੀਸਰਾ ਹਫ਼ਤਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਮੰਗਲਵਾਰ ਤਕ ਕੋਰੋਨਾ ਵਾਇਰਸ ਦੇ ਕੁੱਲ 4 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ 30 ਜਨਵਰੀ ਨੂੰ ਕੋਰੋਨਾ ਦਾ ਪਹਿਲਾ ਮਾਮਲਾ ਪਾਇਆ ਗਿਆ ਸੀ। ਮਨਿਸਟ੍ਰੀ ਆਫ ਹੈਲਥ ਐਂਡ ਫੈਮਿਲੀ ਵੈੱਲਫੇਅਰ ਦੀ ਵੈੱਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਮੁਤਾਬਿਕ ਹੁਣ ਤਕ 4,421 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਸਰਗਰਮ ਮਾਮਲੇ 3,981 ਹਨ। 325 ਲੋਕ ਠੀਕ ਹੋ ਗਏ ਹਨ, ਉੱਥੇ ਹੀ 114 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕੋਰੋਨਾ ਪੀੜਤ ਇਕ ਸ਼ਖ਼ਸ ਹਿਜਰਤ ਕਰ ਗਿਆ ਹੈ। ਇਸ ਵਿਚ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਦੇ ਹਨ।

ਰੈਪਿਡ ਐਂਟੀਬਾਡੀ ਬੇਸਡ ਬਲੱਡ ਟੈਸਟਿੰਗ ਦੀ ਇਜਾਜ਼ਤ ਦਿੱਤੀ

ਉੱਥੇ ਹੀ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਕੋਰੋਨਾ ਮਹਾਮਾਰੀ ਨਾਲ ਲੜਨ ਦੀ ਆਪਣੀ ਸਮਰੱਥਾ ਵਧਾਈ ਹੈ। ਉਸ ਨੇ ਰੈਪਿਡ ਐਂਟੀ ਬਾਡੀ ਬਲੱਡ ਟੈਸਟਿੰਗ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਪੱਸ਼ਟ ਕੀਤਾ ਹੈ ਕਿ ਹੁਣ ਕੋਰੋਨਾ ਵਾਇਰਸ ਕਮਿਊਨਿਟੀ ਟਰਾਂਸਫਰ ਫੇਜ਼ 'ਚ ਨਹੀਂ ਹੈ। ਭਾਰਤ 'ਚ ਮਰਕਜ਼ ਪ੍ਰੋਗਰਾਮ ਨੇ ਬੇਸ਼ੱਕ ਕੋਰੋਨਾ ਨੂੰ ਰੋਕਣ 'ਚ ਚੁਣੌਤੀ ਦੇ ਦਿੱਤੀ ਹੈ। ਇਸ ਨਾਲ ਦੇਸ਼ ਵਿਚ ਕਰੀਬ 200 ਜ਼ਿਲ੍ਹੇ ਪ੍ਰਭਾਵਿਤ ਹਨ ਪਰ ਇਸ ਨੂੰ ਕਮਿਊਨਿਟੀ ਟਰਾਂਸਫਰ ਫੇਜ਼ ਨਹੀਂ ਮੰਨਿਆ ਜਾ ਸਕਦਾ।

Posted By: Seema Anand