ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਸੁਤੰਤਰਤਾ ਦਿਵਸ 'ਤੇ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ। ਵੀਰ ਚੱਕਰ ਭਾਰਤ 'ਚ ਯੁੱਧ ਸਮੇਂ ਦਿੱਤਾ ਜਾਣ ਵਾਲਾ ਤੀਸਰਾ ਸਰਵਉੱਚ ਸਨਮਾਨ ਹੈ।


ਵਿੰਗ ਕਮਾਂਡਰ ਨਾਲ ਹੀ ਭਾਰਤੀ ਹਵਾਈ ਫ਼ੌਜ ਦੇ ਸਕੁਆਰਡਨ ਲੀਡਰ ਮਿੰਟੀ ਅਗਰਵਾਲ ਨੂੰ ਯੁੱਧ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਸਕੁਆਰਡਨ ਲੀਡਰ ਮਿੰਟੀ ਅਗਰਵਾਲ ਨੂੰ ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਹਵਾਈ ਫ਼ੌਜ ਵਿਚਾਲੇ ਮੁਕਾਬਲੇ ਦੌਰਾਨ ਇਕ ਲੜਾਕੂ ਜਹਾਜ਼ ਕੰਟੋਰਲਰ ਦੇ ਤੌਰ 'ਤੇ ਉਨ੍ਹਾਂ ਭੂਮਿਕਾ ਲਈ ਇਹ ਪੁਰਸਕਾਰ ਦਿੱਤਾ ਜਾਵੇਗਾ।

Posted By: Akash Deep