ਜੇਐੱਨਐੱਨ, ਨਵੀਂ ਦਿੱਲੀ/ਏਜੰਸੀ : ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਪੱਛਮੀ ਕਮਾਨ 'ਚ ਇਕ ਫਰੰਟ ਲਾਈਨ ਏਅਰਬੇਸ 'ਤੇ ਮਿਗ-21 ਬਾਈਸਨ ਜੈੱਟ ਜਹਾਜ਼ 'ਚ ਉਡਾਨ ਭਰੀ ਤੇ ਦੁਸ਼ਮਣ ਨੂੰ ਸਖ਼ਤ ਸੰਦੇਸ਼ ਦਿੱਤਾ। ਹਵਾਈ ਫ਼ੌਜ ਮੁਖੀ ਨੇ ਇਸ ਦੌਰਾਨ ਖੇਤਰ 'ਚ ਹਵਾਈ ਫ਼ੌਜ ਦੀ ਆਪਰੇਸ਼ਨਲ ਤਿਆਰੀਆਂ ਦੀ ਵੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਪੂਰਵੀ ਲੱਦਾਖ 'ਚ ਐੱਲਏਸੀ ਤੇ ਚੀਨ ਨਾਲ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਗਤੀਰੋਧ ਦੇ ਮੱਦੇਨਜ਼ਰ ਪੱਛਮੀ ਕਮਾਨ ਤਹਿਤ ਆਉਣ ਵਾਲੇ ਆਪਣੇ ਸਾਰੇ ਅੱਡਿਆਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਫ਼ੌਜ ਮੁਖੀ ਦਾ ਮਿਗ-21 ਬਾਈਸਨ 'ਚ ਉਡਾਨ ਭਰਨਾ ਉੱਚ ਆਪਰੇਸ਼ਨਲ ਤਿਆਰੀਆਂ ਦੀ ਸਮੀਖਿਆ ਦਾ ਹਿੱਸਾ ਸੀ। ਦੱਸ ਦੇਈਏ ਕਿ ਪੱਛਮੀ ਕਮਾਨ ਤਹਿਤ ਸੰਵੇਦਨਸ਼ੀਲ ਲੱਦਾਖ ਖੇਤਰ ਨਾਲ ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀ ਹਵਾਈ ਸੁਰੱਖਿਆ ਆਉਂਦੀ ਹੈ। ਹਵਾਈ ਫ਼ੌਜ ਮੁਖੀ ਨੇ ਮਿਗ-21 ਬਾਈਸਨ ਜਹਾਜ਼ 'ਚ ਉਡਾਨ ਭਰਨ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨਾਲ ਏਅਰਬੇਸ ਦੀ ਆਪਰੇਸ਼ਨਲ ਤਿਆਰੀਆਂ ਦੀ ਸਮੀਖਿਆ ਕੀਤੀ। ਰੂਸੀ ਮੂਲ ਦਾ ਮਿਗ-21 ਬਾਈਸਨ ਏਕਲ ਇੰਜਣ ਵਾਲਾ ਸਿੰਗਲ ਸੀਟਰ ਲੜਾਕੂ ਜਹਾਜ਼ ਹੈ। ਇਹ ਕਈ ਸੈਂਕੜਿਆਂ ਤਕ ਭਾਰਤੀਆਂ ਹਵਾਈ ਫ਼ੌਜ ਦੀ ਰੀੜ੍ਹ ਸੀ।

ਭਦੌਰੀਆ ਸਵਦੇਸ਼ੀ ਲਾਈਟ ਕੰਬੇਟ ਲੜਾਕੂ ਜਹਾਜ਼ ਤੇਜਸ 'ਤੇ ਵੀ ਉਡਾਨ ਭਰ ਚੁੱਕੇ ਹਨ। ਭਦੌਰੀਆ ਪਿਛਲੇ ਮਹੀਨੇ ਤੋਂ ਫ੍ਰਾਂਸ ਤੋਂ ਆਉਣ ਵਾਲੇ ਪੰਜ ਰਾਫੇਲ ਲੜਾਕੂ ਜਹਾਜ਼ਾਂ ਦੇ ਬੈਚ ਨੂੰ ਰਿਸੀਵ ਕਰਨ ਅੰਬਾਲਾ ਵੀ ਗਏ ਸਨ। ਜੇ ਮਿਗ-21 ਬਾਈਸਨ ਦੀ ਉਪਲਬੱਧੀਆਂ 'ਤੇ ਨਜ਼ਰ ਪਾਈਏ ਤਾਂ ਉਸ ਨੇ ਸਾਲ 1971 ਦੇ ਭਾਰਤ-ਪਾਕਿਸਤਾਨ ਯੁੱਧ ਚ ਬੇਹੱਦ ਅਹਿਮ ਭੂਮਿਕਾ ਨਿਭਾਈ ਸੀ। ਭਦੌਰੀਆ DRDO ਦੀ ਕਈ ਮਹਤਵੱਪੂਰਨ ਪਰਿਯੋਜਨਾਵਾਂ ਦਾ ਸਮਰਥਨ ਵੀ ਕਰ ਚੁੱਕੇ ਹਨ।

Posted By: Amita Verma