ਜੇਐੱਨਐੱਨ, ਨਵੀਂ ਦਿੱਲੀ : ਅੱਜ ਦੇ ਐਨਕਾਊਂਟਰ 'ਤੇ NHRC ਦੇ ਨੋਟਿਸ ਲੈਣ ਦੇ ਸਵਾਲ 'ਤੇ ਸਾਈਬਰਾਬਾਦ ਦੇ ਸੀਪੀਵੀਸੀ ਸੱਜਨ ਨੇ ਕਿਹਾ ਕਿ ਅਸੀਂ ਸਾਰੇ ਸਬੰਧਿਤ ਸੂਬਾ ਸਰਕਾਰ, NHRC, ਜੋ ਵੀ ਨੋਟਿਸ ਲੈਂਦੇ ਹਨ, ਉਸ ਦਾ ਜਵਾਬ ਦੇਵਾਂਗੇ। NHRC ਨੇ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਨੋਟਿਸ ਲਿਆ ਹੈ ਕਿ ਤੇਲੰਗਾਨਾ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦੀ ਐਨਕਾਊਂਟਰ 'ਚ ਮੌਤ ਹੋ ਗਈ ਹੈ। NHRC ਨੇ DG ਤੋਂ ਜਾਂਚ ਸਥਾਨ 'ਤੇ ਤੁਰੰਤ ਆਪਣੀ ਟੀਮ ਭੇਜਣ ਨੂੰ ਕਿਹਾ ਹੈ ਤਾਂ ਜੋ ਮਾਮਲੇ 'ਚ ਤੱਥਾਂ ਦਾ ਪਤਾ ਚੱਲ ਸਕੇ।

ਸੱਜਨਾਰ ਨੇ ਕਿਹਾ ਕਿ ਦੋਸ਼ੀਂ ਨੂੰ ਜਦੋਂ ਘਟਨਾ ਦੇ ਰੀਕ੍ਰਿਏਸ਼ਨ ਲਈ ਘਟਨਾ ਸਥਾਨ 'ਤੇ ਲਿਜਾਇਆ ਗਿਆ। ਉਸ ਦੌਰਾਨ ਇਕ ਦੋਸ਼ੀ ਨੇ ਪੁਲਿਸ ਮੁਲਾਜ਼ਮਾਂ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਸੀ, ਉੱਥੇ ਦੋਸ਼ੀਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦੋ ਦੋਸ਼ੀਆਂ ਨੇ ਪੁਲਿਸ ਤੋਂ ਹਥਿਆਰ ਖੋਹ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਸਰੇਂਡਰ ਕਰਨ ਲਈ ਕਿਹਾ, ਪਰ ਦੋਸ਼ੀ ਨਹੀਂ ਮੰਨੇ। ਇਸ ਤੋਂ ਬਾਅਦ ਪੁਲਿਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ, ਜਿਸ 'ਚ ਦੋਸ਼ੀਆਂ ਦੀ ਮੌਤ ਹੋਈ।

ਪੁਲਿਸ ਮੁਤਾਬਿਕ ਐਨਕਾਊਂਟਰ ਤੋਂ ਬਾਅਦ ਇਕ ਦੋਸ਼ੀ ਦੇ ਹੱਥੋਂ ਹਥਿਆਰ ਵੀ ਮਿਲਿਆ। ਪੁਲਿਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਸ਼ੀਆਂ ਦੀ ਡੀਐੱਨਏ ਜਾਂਚ ਵੀ ਕਰਵਾਈ ਜਾ ਰਹੀ ਹੈ। ਰੀਕ੍ਰਿਏਸ਼ਨ ਦੌਰਾਨ ਦੋਸ਼ੀ ਕਥਿਤ ਤੌਰ 'ਤੇ ਇਕਜੁੱਟ ਹੋ ਗਏ ਸਨ ਤੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀਆਂ ਦੇ ਹਮਲੇ ਤੋਂ ਬਾਅਦ 5 ਤੋਂ 10 ਮਿੰਟ ਤਕ ਮੁਕਾਬਲਾ ਚੱਲਿਆ ਸੀ।

Posted By: Amita Verma