ਜੇਐੱਨਐੱਨ, ਪਟਨਾ : ਬਿਹਾਰ ਦੇ ਬੇਗੂਸਰਾਯ ਤੀਹਰੇ ਹੱਤਿਆਕਾਂਡ (Tripple Murder) ਨਾਲ ਕੰਬ ਉੱਠਿਆ ਹੈ। ਦੀਵਾਲੀ (Deepavali) ਦੀ ਦੇਰ ਰਾਤ ਘਰ 'ਚ ਪਤੀ-ਪਤਨੀ ਤੇ ਬੇਟੀ ਦੀਆਂ ਲਾਸ਼ਾਂ ਵਿਛਾ ਦਿੱਤੀਆਂ। ਘਟਨਾ ਨੂੰ ਲੈ ਕੇ ਪੂਰੇ ਇਲਾਕੇ 'ਚ ਜ਼ਬਰਦਸਤ ਤਣਾਅ ਪੱਸਰਿਆ ਹੈ। ਸੂਬੇ ਦੀ ਗੱਲ ਕਰੀਏ ਤਾਂ ਬਿਹਾਰ 'ਚ ਹੱਤਿਆਵਾਂ ਦੀ ਦੀਵਾਲੀ ਬੀਤੀ। ਸਿਰਫ਼ ਬੇਗੂਸਰਾਯ 'ਚ 24 ਘੰਟਿਆਂ 'ਚ 5 ਕਤਲ ਹੋਏ। ਬੇਗੂਸਰਾਯ 'ਚ ਹੀ ਸ਼ਰਾਬ ਦੇ ਨਸ਼ੇ 'ਚ ਟੱਲੀ ਪਿਓ ਨੇ ਆਪਣੇ ਪੁੱਤਰ ਦੀ ਗਲ਼ਾ ਵੱਢ ਕੇ ਹੱਤਿਆਕ ਰ ਦਿੱਤੀ।

ਬੇਗੂਸਰਾਯ : ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਹੱਤਿਆ

ਬੇਗੂਸਰਾਯ ਦੇ ਸਿੰਘੌਲ ਥਾਣਾ ਖੇਤਰ ਸਥਿਤ ਮਚਹਾ ਪਿੰਡ 'ਚ ਦੀਵਾਲੀ ਦੀ ਦੇਰ ਰਾਤ ਬੇਖ਼ੌਫ ਅਪਰਾਧੀਆਂ ਨੇ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਗੋਲ਼ੀਬਾਰੀ 'ਚ ਕੁਣਾਲ ਸਿੰਘ ਉਨ੍ਹਾਂ ਦੀਪ ਤਨੀ ਕੰਚਨ ਦੇਵੀ ਤੇ ਬੇਟੀ ਸੋਨਮ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਪਰਾਧੀ ਪੂਰੇ ਪਰਿਵਾਰ ਦੀ ਹੱਤਿਆ ਦਾ ਪਲਾਨ ਬਣਾ ਕੇ ਆਏ ਸਨ। ਉਨ੍ਹਾਂ ਘਰ ਦੇ ਬਾਹਰ ਆਤਿਸ਼ਬਾਜ਼ੀ ਕਰ ਰਹੇ ਕੁਣਾਲ ਸਿੰਘ ਦੇ ਦੋ ਪੁੱਤਰਾਂ ਸ਼ਿਵਮ ਕੁਮਾਰ ਤੇ ਸ਼ੁਭਮ ਕੁਮਾਰ ਨੂੰ ਵੀ ਨਿਸ਼ਾਨਾ ਬਣਾਇਆ ਪਰ ਕਾਰਤੂਸ ਖ਼ਤਮ ਹੋ ਜਾਣ ਕਾਰਨ ਉਨ੍ਹਾਂ ਦੀ ਜਾਨ ਬੱਚ ਗਈ। ਇਸ ਤੀਹਰੇ ਹੱਤਿਆਕਾਂਡ ਦਾ ਦੋਸ਼ ਕੁਣਾਲ ਸਿੰਘ ਦੇ ਛੋਟੇ ਭਰਾ ਵਿਕਾਸ ਸਿੰਘ 'ਤੇ ਲੱਗਿਆ ਹੈ। ਵਿਕਾਸ ਪਹਿਲਾਂ ਹੀ ਦੋ ਹੱਤਿਆ ਕਾਂਡਾ ਦੇ ਸਿਲਸਿਲੇ 'ਚ ਜੇਲ੍ਹ ਜਾ ਚੁੱਕਾ ਹੈ।

ਬੇਗੂਸਰਾਯ : ਨੌਜਵਾਨ ਨੂੰ ਗੋਲ਼ੀ ਮਾਰੀ, ਪਿਓ ਨੇ ਪੁੱਤਰ ਦਾ ਗਲ਼ਾ ਵੱਢਿਆ

ਬੇਗੂਸਰਾਯ 'ਚ ਹੀ ਦੀਵਾਲੀ ਵਾਲੇ ਦਿਨ ਦੋ ਹੋਰ ਮਰਡਰ ਹੋਏ। ਸ਼ਨਿਚਰਵਾਰ ਦੇਰ ਰਾਤ ਤੇਘੜਾ ਥਾਣਾ ਖੇਤਰ 'ਚ ਪੁਰਾਣੀ ਬਾਜ਼ਾਰ ਸਥਿਤ ਜਿਓਤੀ ਚੌਕ 'ਤੇ ਅਪਰਾਧੀਆਂ ਨੇ ਇਕ ਨੌਜਵਾਨ ਸੰਜੀਤ ਸਾਹ ਉਰਫ਼ ਪੇਂਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੇ ਇਕ ਅਪਰਾਧੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਘਟਨਾ ਤੋਂ ਬਾਅਦ ਭੜਕੇ ਲੋਕਾਂ ਨੇ ਤੇਘੜਾ ਮੇਨ ਚੌਕ ਨੇੜੇ ਲਾਸ਼ ਰੱਖ ਕੇ ਸੜਕ ਜਾਮ ਕਰ ਦਿੱਤੀ। ਓਧਰ, ਬੇਗੂਲਸਰਾਯ ਦੇ ਬਛਵਾਰਾ ਥਾਣਾ ਖੇਤਰ ਦੇ ਚਿਰੰਜੀਵਪੁਰ 'ਚ ਸ਼ਰਾਬ ਦੇ ਨਸ਼ੇ 'ਚ ਟੱਲੀ ਪਿਓ ਨੇ ਆਪਣੇ ਪੁੱਤਰ ਦੀ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ।

ਸਿਵਾਨ : ਗੋਲੀ ਮਾਰ ਕੇ ਕੀਤੀ ਨੌਜਵਾਨ ਦੀ ਹੱਤਿਆ

ਸਿਵਾਨ ਦੇ ਮਹਿਦੇਵਾ ਓਪੀ ਖੇਤਰ ਦੇ ਬਿਚਲਾ ਟੋਲਾ ਨਿਵਾਸੀ ਸ਼ੰਭੂ ਮਾਂਝੀ ਦੀ ਐਤਵਾਰ ਰਾਤ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਦਾ ਕਾਰਨ ਘਰ ਦੇ ਜੂਆ ਖੇਡਣ 'ਚ ਵਿਵਾਦ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਮ੍ਰਿਤਕ ਸ਼ੰਭੂ ਮਾਂਝੀ ਸ਼ਰਾਬ ਦਾ ਧੰਦਾ ਕਰਦਾ ਸੀ ਤੇ ਕਈ ਵਾਰ ਜੇਲ੍ਹ ਜਾ ਚੁੱਕਾ ਸੀ।

Posted By: Seema Anand