ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਬ੍ਰਿਟੇਨ ਤੋਂ ਆਏ ਨਵੇਂ ਕੋਰੋਨਾ ਸਟ੍ਰੇਨ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਭਾਰਤ 'ਚ ਹੁਣ ਤਕ ਕੋਰੋਨਾ ਦੇ ਨਵੇਂ ਵੈਰੀਏਟ ਦੇ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ 'ਚ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਨਵੇਂ ਵੈਰੀਏਂਟ ਲਈ ਕੀਤੇ ਗਏ ਟੈਸਟ 'ਚ ਪਾਜ਼ੇਟਿਵ ਪਾਇਆ ਗਿਆ ਹੈ, ਉਨ੍ਹਾਂ ਦੀ ਗਿਣਤੀ 102 ਤਕ ਪਹੁੰਚ ਗਈ ਹੈ। 11 ਜਨਵਰੀ ਤਕ ਦੇਸ਼ 'ਚ ਕੋਰੋਨਾ ਵਾਇਰਸ ਦੇ ਇਸ ਨਵੇਂ ਪ੍ਰਕਾਰ ਤੋਂ ਸੰਕ੍ਰਮਿਤ ਲੋਕਾਂ ਦੀ ਗਿਣਤੀ 96 ਸੀ।

ਬੁੱਧਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਨਵੇਂ ਯੂਕੇ ਵੈਰੀਏਂਟ ਜੀਨੋਮ ਨਾਲ ਸਕਾਰਾਤਮਕ ਪਾਏ ਜਾਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ ਅੱਜ 102 ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਸਬੰਧਿਤ ਸੂਬਾ ਸਰਕਾਰਾਂ ਵੱਲ਼ੋਂ ਨਾਮਿਤ ਸਿਹਤ ਸੁਵਿਧਾਵਾਂ 'ਚ ਆਈਸੋਲੇਸ਼ਨ ਰੂਮ 'ਚ ਰੱਖਿਆ ਗਿਆ ਸੀ। ਉਨ੍ਹਾਂ ਦੇ ਨੇੜੇ ਦੇ ਸੰਪਰਕਾਂ ਨੂੰ ਵੀ ਕੁਆਰੰਟਾਈਨ 'ਚ ਪਾ ਦਿੱਤਾ ਗਿਆ ਹੈ ਤੇ ਸਹਿ-ਯਾਤਰੀਆਂ, ਪਰਿਵਾਰ ਦੇ ਸੰਪਰਕਾਂ 'ਤੇ ਹੋਰ ਲੋਕਾਂ ਲਈ ਕਾਂਟੈਕਟ ਟ੍ਰੇਸਿੰਗ ਸ਼ੁਰੂ ਕਰ ਦਿੱਤੀ ਗਈ ਹੈ।

ਮੰਤਰਾਲੇ ਨੇ ਕਿਹਾ ਕਿ ਹੋਰ ਨਮੂਨਿਆਂ 'ਤੇ ਜੀਨੋਮ ਸੀਕੁਇੰਸਿੰਗ ਚੱਲ ਰਹੀ ਹੈ। ਸਥਿਤੀ ਨੂੰ ਸਾਵਧਾਨੀਪੂਰਵਕ ਨਿਗਰਾਨੀ 'ਚ ਰੱਖਿਆ ਗਿਆ ਹੈ ਤੇ ਸੂਬਿਆਂ ਨੂੰ INSACOG ਦੇ ਨਮੂਨਿਆਂ ਦੀ ਵਧੀ ਨਿਗਰਾਨੀ, ਕਾਬੂ, ਟੈਸਟ ਤੇ ਭੇਜਣ ਲਈ ਨਿਯਮਿਤ ਸਲਾਹ ਦਿੱਤੀ ਜਾ ਰਹੀ ਹੈ।

ਕੋਰੋਨਾ ਵਾਇਰਸ ਦੇ ਬ੍ਰਿਟਿਸ਼ ਵੈਰੀਏਂਟ ਦੀ ਮੌਜਦੂਗੀ ਪਹਿਲਾਂ ਤੋਂ ਹੀ ਡੇਨਮਾਰਕ, ਨੀਦਰਲੈਂਡ, ਆਸਟ੍ਰੇਲੀਆ, ਇਟਲੀ, ਸਵੀਡਨ, ਫ੍ਰਾਂਸ, ਸਵਿਟਜਰਲੈਂਡ, ਜ਼ਰਮਨੀ, ਕੈਨੇਡਾ, ਜਾਪਾਨ, ਲੇਬਨਾਨ ਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ਵੱਲੋਂ ਦੱਸਿਆ ਗਿਆ ਹੈ।

Posted By: Amita Verma