ਜੇਐੱਨਐਨ, ਨਵੀਂ ਦਿੱਲੀ : ਘੱਟ ਗਿਣਤੀ ਮੰਤਰਾਲਾ ਦੀ ਪਹਿਲ 'ਹੁਨਰ ਹਾਟ' ਵਾਪਸ ਆ ਰਿਹਾ ਹੈ ਤੇ ਇਸ ਵਾਰ ਇਸਦੀ ਥੀਮ ਹੋਵੇਗੀ 'ਲੋਕਲ ਤੋਂ ਗਲੋਬਲ'। ਕੇਂਦਰੀ ਘੱਟ ਗਿਣਤੀ ਕਾਰਜਕਾਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ 'ਹੁਨਰ ਹਾਟ' ਦਾ ਆਯੋਜਨ ਸਤੰਬਰ ਮਹੀਨੇ 'ਚ ਹੋਵੇਗਾ ਤੇ ਇਹ ਲੋਕਲ ਤੋਂ ਗਲੋਬਲ ਥੀਮ 'ਤੇ ਅਧਾਰਿਤ ਹੋਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਇਸ ਆਯੋਜਨ 'ਚ ਪਹਿਲਾਂ ਤੋਂ ਜ਼ਿਆਦਾ ਦਸਤਕਾਰ ਤੇ ਸ਼ਿਲਪਕਾਰ ਭਾਗ ਲੈਣਗੇ, ਇਸ ਦੌਰਾਨ ਸਰੀਰਕ ਦੂਰੀ ਦਾ ਵੀ ਪੂਰਾ ਖ਼ਿਆਲ ਰੱਖਿਆ ਜਾਵੇਗਾ।

ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ,'ਪਿਛਲੇ ਪੰਜ ਸਾਲਾਂ 'ਚ ਪੰਜ ਲੱਖ ਤੋਂ ਜ਼ਿਆਦਾ ਭਾਰਤੀ ਦਸਤਕਾਰਾਂ, ਸ਼ਿਲਪਕਾਰਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਲੇ ਹੁਨਰ ਹਾਟ ਦੇ ਦੁਰੱਲਭ ਹਸਤ ਨਿਰਮਾਤਾਵਾਂ ਦਾ ਸਵਦੇਸ਼ੀ ਸਮਾਨ ਲੋਕਾਂ 'ਚ ਕਾਫੀ ਹਰਮਨ ਪਿਆਰਾ ਹੋਇਆ ਹੈ। ਦੇਸ਼ ਦੇ ਦੂਰ-ਦਰਾਡੇ ਖੇਤਰਾਂ ਦੇ ਦਸਤਕਾਰਾਂ, ਸ਼ਿਲਪਕਾਰਾਂ, ਕਾਰੀਗਰਾਂ, ਹੁਨਰ ਦੇ ਉਸਤਾਦਾਂ ਨੂੰ ਮੌਕਾ ਅਤੇ ਬਾਜ਼ਾਰ ਦੇਣ ਵਾਲਾ ਹੁਨਰ ਹਾਟ ਸਵਦੇਸ਼ੀ ਹੱਥੀਂ ਬਣੇ ਉਤਪਾਦਾਂ ਦਾ ਪ੍ਰਮਾਣਿਕ ਬ੍ਰਾਂਡ ਬਣ ਗਿਆ ਹੈ।'

ਕੋਰੋਨਾ ਵਾਇਰਸ ਮਹਾਮਾਰੀ ਸਬੰਧੀ ਨਕਵੀ ਨੇ ਕਿਹਾ ਕਿ ਹੁਨਰ ਹਾਟ 'ਚ ਸਰੀਰਕ ਦੂਰੀ, ਸਾਫ਼-ਸਫਾਈ, ਸੈਨੇਟਾਈਜ਼ੇਸ਼ਨ, ਮਾਸਕ ਆਦਿ ਦੀ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ। ਇਸ ਨਾਲ ਹੀ 'ਜਾਨ ਵੀ ਜਹਾਨ ਵੀ' ਨਾਂ ਤੋਂ ਇਕ ਮੰਡਪ ਹੋਵੇਗਾ, ਜਿੱਥੇ ਲੋਕਾਂ ਨੂੰ 'ਪੈਨਿਕ ਨਹੀਂ ਪ੍ਰਿਕਾਸ਼ਨ' ਦੇ ਥੀਮ 'ਤੇ ਜਾਗਰੂਕਤਾ ਪੈਦਾ ਕਰਨ ਵਾਲੀ ਜਾਣਕਾਰੀ ਵੀ ਦਿੱਤੀ ਜਾਵੇਗੀ। ਨਕਵੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਚੰਡੀਗੜ੍ਹ, ਦਿੱਲੀ, ਪ੍ਰਿਆਯਰਾਜ, ਜੈਪੁਰ, ਭੋਪਾਲ, ਹੈਦਰਾਬਾਦ, ਮੁੰਬਈ, ਗੁਰੂਗ੍ਰਾਮ ਆਦਿ ਸਥਾਨਾਂ 'ਤੇ 'ਹੁਨਰ ਹਾਟ' ਦਾ ਆਯੋਜਨ ਕੀਤਾ ਜਾਵੇਗਾ।

Posted By: Amita Verma