ਨਵੀਂ ਦਿੱਲੀ, ਜੇਐਨਐਨ : ਇਕ ਸਮੇਂ ਪਹਿਲਾਂ ਭਾਵ ਪਾਣੀ ਦੀ ਕਿਲਤ ਨਾਲ ਜੂਝ ਰਹੀ ਦਿੱਲੀ 'ਚ ਹੁਣ ਯਮੁਨਾ ਨਾਲ ਲੱਗਦੇ ਇਲਾਕਿਆਂ 'ਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। ਦਰਅਸਲ ਹਰਿਆਣਾ ਦੇ ਹਥਿਨੀਕੁੰਡ ਬੈਰਾਜ ਤੋਂ ਛੱਡਿਆ ਗਿਆ ਪਾਣੀ ਅਗਲੇ 72 ਘੰਟਿਆਂ ਦੌਰਾਨ ਦਿੱਲੀ ਪਹੁੰਚ ਜਾਵੇਗਾ। ਇਸ ਨਾਲ ਯਮੁਨਾ ਨਦੀ ਦੇ ਕਿਨਾਰੇ ਵਸੇ ਹੇਠਲੇ ਇਲਾਕਿਆਂ 'ਚ ਪਾਣੀ ਆਉਣ ਨਾਲ ਹੜ੍ਹ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਵੀਰਵਾਰ ਨੂੰ ਰਾਜਧਾਨ ਦਿੱਲੀ 'ਚ ਯਮੁਨਾ ਨਦੀ ਦਾ ਜਲਪੱਧਰ ਵਧ ਕੇ 203.37 ਮੀਟਰ ਪਹੁੰਚ ਗਿਆ ਹੈ। ਅਧਿਕਾਰੀਆਂ ਨੇ ਇਸ ਬਾਬਤ ਦੱਸਿਆ ਕਿ ਪਹਾੜਾਂ 'ਤੇ ਜਾਰੀ ਮੀਂਹ ਦੇ ਚੱਲਦਿਆਂ ਯਮੁਨਾ 'ਚ ਜਲਪੱਧਰ 204.50 ਮੀਟਰ ਦੀ ਚਿਤਾਵਨੀ ਦੇ ਨਿਸ਼ਾਨ ਨੇੜੇ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 22 ਸਤੰਬਰ 2010 ਨੂੰ ਯਮੁਨਾ ਦਾ ਜਲਪੱਧਰ 207.18 ਮੀਟਰ ਤਕ ਗਿਆ ਸੀ ਉਹ ਵੀ 1978 ਦੇ ਹੜ੍ਹ ਤੋਂ ਘੱਟ ਸੀ। ਯਮੁਨਾ ਪੱਲਾ ਤੋਂ ਦਿੱਲੀ 'ਚ ਐਂਟਰੀ ਕਰਦੀ ਹੈ। 1978 'ਚ ਭਾਰੀ ਮੀਂਹ ਦੇ ਚੱਲਦਿਆਂ ਦਿੱਲੀ 'ਚ ਹੜ੍ਹ ਆਇਆ ਸੀ। ਸਿੰਚਾਈ ਤੇ ਹੜ੍ਹ ਕੰਟਰੋਲ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਯਮੁਨਾ ਨਦੀ 'ਤੇ ਬਣੇ ਪੁਰਾਣੇ ਰੇਲਵੇ ਪੁਲ 'ਤੇ ਵੀਰਵਾਰ ਸਵੇਰੇ ਸਾਢੇ ਦਸ ਵਜੇ ਜਲ ਪੱਧਰ 203.37 ਮੀਟਰ ਦਰਜ ਕੀਤਾ ਗਿਆ ਤੇ ਇਹ ਲਗਾਤਾਰ ਵਧ ਰਿਹਾ ਹੈ। ਦਰਅਸਲ ਪਹਾੜਾਂ 'ਤੇ ਹੋ ਰਹੀ ਬਾਰਿਸ਼ ਕਾਰਨ ਹਰਿਆਣਾ ਦੇ ਯਮੁਨਾ ਨਗਰ ਜ਼ਿਲ੍ਹੇ 'ਚ ਹਥਿਨੀਕੰਡ ਬੈਰਾਜ ਤੋਂ ਨਦੀ 'ਚ ਹੋਰ ਪਾਣੀ ਛੱਡਿਆ ਜਾ ਰਿਹਾ ਹੈ। ਤੇਜ਼ ਬਾਰਿਸ਼ ਜਾਰੀ ਰਹਿਣ ਨਾਲ ਪਿਛਲੇ 24 ਘੰਟਿਆਂ 'ਚ ਪਾਣੀ ਦਾ ਵਹਾਅ 1.60 ਲੱਖ ਕਿਊਸਿਕ ਤਕ ਪਹੁੰਚ ਗਿਆ ਹੈ ਜੋ ਇਸ ਸਾਲ ਹੁਣ ਤਕ ਦਾ ਸਭ ਤੋਂ ਜ਼ਿਆਦਾ ਹੈ। ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 27 ਘੰਟਿਆਂ ਬਾਅਦ ਇਹ ਪਾਣੀ ਦਿੱਲੀ ਦੀ ਸਰਹੱਦ 'ਤੇ ਦਸਤਕ ਦੇਵੇਗਾ ਜੋ ਹਰਿਆਣਾ ਤੇ ਦਿੱਲੀ ਦੇ ਹੇਠਲੇ ਇਲਾਕਿਆਂ 'ਚ ਆਉਣ ਵਾਲੇ ਦਿਨਾਂ 'ਚ ਮੁਸੀਬਤ ਵਧਾ ਸਕਦਾ ਹੈ।

Posted By: Ravneet Kaur