ਜੇ ਤੁਸੀਂ ਕੋਰੋਨਾ ਵਾਇਰਸ ਤੋਂ ਬਚਣ ਲਈ ਟੀਕਾ ਲਗਵਾਉਣ ਬਾਰੇ ਸੋਚ ਰਹੇ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਕੀ ਤੁਸੀਂ ਵੀ ਭਾਰਤ ਸਰਕਾਰ ਦੀ ਕੋਵਿਨ ਐਪ ’ਤੇ ਰਜਿਸਟ੍ਰੇਸ਼ਨ ਕਰਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਸਬੰਧੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਜਾਣ ਵਾਲੀ ਲਗਾਤਾਰ ਅਪਡੇਟ ਜਾਣਕਾਰੀ ਰੱਖ ਸਕਦੇ ਹੋ। ਵੈਕਸੀਨ ਲਗਾਉਣ ਲਈ ਜੇਕਰ ਤੁਸੀਂ ਰਜਿਸਟ੍ਰੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਕੋਵਿਨ ਐਪ 'ਤੇ ਨਹੀਂ ਬਲਕਿ https://selfregistration.cowin.gov.in/ ਵੈੱਬਸਾਈਟ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਓ। ਕੋਵਿਨ ਐਪ ਸਿਰ ਪ੍ਰਸ਼ਾਸਨਿਕ ਪੱਧਰ ਦੇ ਲੋਕਾਂ ਲਈ ਹੈ।

ਇਹ ਹੈ ਤਾਜ਼ਾ ਅਪਡੇਟ

ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਕ ਟਵੀਟ ਜ਼ਰੀਏ ਦੱਸਿਆ ਕਿ ਆਮ ਲੋਕ ਜੇਕਰ ਵੈਕਸੀਨ ਲਗਾਉਣ ਲਈ ਰਜਿਸਟ੍ਰੇਸ਼ਨ ਕਰਵਾਉਣੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ https://selfregistration.cowin.gov.in/ਵੈੱਬਸਾਈਟ 'ਤੇ ਜਾਣਾ ਪਵੇਗਾ। ਅਜਿਹੇ ਜਾਣਕਾਰੀ ਮਿਲੀ ਸੀ ਕਿ ਕੁਝ ਲੋਕ ਕੋਵਿਨ ਐਪ (CoWIN App) ਜ਼ਰੀਏ ਰਜਿਸਟ੍ਰੇਸ਼ਨ ਕਰਵਾ ਰਹੇ ਸਨ। ਸਿਹਤ ਮੰਤਰਾਲੇ ਨੇ ਸਾਫ਼ ਕੀਤਾ ਹੈ ਕਿ ਆਮ ਲੋਕਾਂ ਲਈ ਰਜਿਸਟ੍ਰੇਸ਼ਨ ਆਪ ਜ਼ਰੀਏ ਨਹੀਂ ਬਲਕਿ https://selfregistration.cowin.gov.in/ ਵੈੱਬਸਾਈਟ 'ਤੇ ਜਾ ਕੇ ਹੀ ਰਜਿਸਟ੍ਰੇਸ਼ਨ ਹੋਵੇਗੀ। ਐਪ ਸਿਰਫ਼ ਅਧਿਕਾਰਤ ਇਸਤੇਮਾਲ ਨਹੀਂ ਹੈ।

ਇੰਝ ਕਰਵਾਓ ਰਜਿਸਟ੍ਰੇਸ਼ਨ

 • ਸਭ ਤੋਂ ਪਹਿਲਾਂ https://selfregistration.cowin.gov.in/ ਵੈੱਬਸਾਈਟ ਖੋਲ੍ਹੋ।
 • ਫਿਰ ਆਪਣਾ ਮੋਬਾਈਲ ਨੰਬਰ ਭਰੋ।
 • ਤੁਹਾਨੂੰ ਅਕਾਊਂਟ ਬਣਾਉਣ ਲਈ ਇਕ OTP ਪ੍ਰਾਪਤ ਹੋਵੇਗਾ।
 • ਫਿਰ OTP ਭਰਨ ਤੋਂ ਬਾਅਦ 'Verify' ਬਟਨ 'ਤੇ ਕਲਿੱਕ ਕਰੋ।
 • ਤੁਹਾਨੂੰ ਕੋਰੋਨਾ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲਾ ਪੇਜ ਦਿਸੇਗਾ। ਇਸ ਪੇਜ 'ਤੇ ਇਕ ਆਪਸ਼ਨ ਫੋਟੋ ਆਈਡੀ ਪਰੂਫ ਦੀ ਚੁਣਨੀ ਪਵੇਗੀ।
 • ਹੁਣ ਆਪਣਾ ਨਾਂ, ਉਮਰ, ਲਿੰਗ ਤੇ ਆਈਡੀ ਪਰੂਫ ਅਪਲੋਡ ਕਰੋ।
 • ਹੁਣ ਤੁਹਾਨੂੰ ਮੈਡੀਕਲ ਕੰਡੀਸ਼ਨ ਬਾਰੇ ਪੁੱਛਿਆ ਜਾਵੇਗਾ, ਜਿਸ ਦਾ ਜਵਾਬ ਤੁਸੀਂ ਸਿਰਫ਼ ਹਾਂ ਜਾਂ ਨਾਂਹ ਵਿਚ ਦੇਣਾ ਹੈ।
 • ਅਗਰ ਤੁਹਾਡੀ ਉਮਰ 45 ਤੋਂ ਜ਼ਿਆਦਾ ਹੈ ਤਾਂ ਜਿਹੜੀ ਬਿਮਾਰੀ ਨਾਲ ਤੁਸੀਂ ਪੀੜਤ ਹੋ, ਤੁਹਾਨੂੰ ਡਾਕਟਰ ਵੱਲੋਂ ਦਿੱਤਾ ਉਸ ਦਾ ਸਰਟੀਫਿਕੇਟ ਅਪਲੋਡ ਕਰਨਾ ਪਵੇਗਾ।
 • ਇਕ ਵਾਰੀ ਸਾਰੀ ਡਿਟੇਲ ਭਰਨ ਤੋਂ ਬਾਅਦ 'Register' ਬਟਨ 'ਤੇ ਕਲਿੱਕ ਕਰ ਦਿਉ।
 • ਰਜਿਸਟ੍ਰੇਸ਼ਨ ਪੂਰੀ ਹੋਣ ਤੋਂ ਬਾਅਦ ਸਿਸਟਮ ਤੁਹਾਨੂੰ 'Account Details' ਦਿਖਾਵੇ।
 • ਇਸ ਤੋਂ ਬਾਅਦ ਇਕ ਨਾਗਰਿਕ ਇਸੇ ਰਜਿਸਟਰਡ ਮੋਬਾਈਲ ਨੰਬਰ ਤੋਂ ਤਿੰਨ ਹੋਰ ਜਾਣਿਆ ਨੂੰ ਐਡ ਕਰ ਸਕਦਾ ਹੈ। ਜਿਸ ਦੇ ਲਈ 'Add More' ਬਟਨ 'ਤੇ ਕਲਿੱਕ ਕਰਨਾ ਪਵੇਗਾ।
 • ਇਸ ਤੋਂ ਬਾਅਦ ਤੁਹਾਨੂੰ 'Schedule Appointment' ਬਟਨ ਨਜ਼ਰ ਆਵੇਗਾ। ਹੁਣ ਉਸ ਨੂੰ ਕਲਿੱਕ ਕਰੋ।
 • ਇਸ ਤੋਂ ਬਾਅਦ ਸੂਬਾ, ਜ਼ਿਲ੍ਹਾ, ਬਲਾਕ ਤੇ ਪਿਨ ਕੋਡ ਦੇ ਆਧਾਰ 'ਤੇ ਤੁਸੀਂ ਵੈਕਸੀਨੇਸ਼ਨ ਸੈਂਟਰ ਲੱਭ ਸਕਦੇ ਹੋ।
 • ਇਸ ਤੋਂ ਤਰੀਕ ਤੇ ਸਮਾਂ ਤੁਹਾਨੂੰ ਦਿਸੇਗਾ।
 • ਫਿਰ ਤੁਸੀਂ 'book' ਬਟਨ 'ਤੇ ਕਲਿੱਕ ਕਰਨਾ ਹੈ।
 • ਬੁਕਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਇਕ ਮੈਸੇਜ ਮਿਲੇਗਾ। ਇਹੀ ਡਿਟੇਲ ਤੁਸੀਂ ਵੈਕਸੀਨੇਸ਼ਨ ਸੈਂਟਰ 'ਤੇ ਦਿਖਾਉਣੀ ਹੈ।
 • ਇਕ ਵਾਰੀ ਅਪੁਆਇੰਟਮੈਂਟ ਫਿਕਸ ਹੋਣ 'ਤੇ ਇਸ ਨੂੰ ਅੱਗੇ ਕਿਸੇ ਵੀ ਸਟੇਜ 'ਤੇ ਦੁਬਾਰਾ ਸ਼ਡਿਊਲ ਕੀਤਾ ਜਾ ਸਕੇਗਾ। ਬਸ ਵੈਕਸੀਨੇਸ਼ਨ ਅਪੁਆਇੰਟਮੈਂਟ ਵਾਲੇ ਦਿਨ ਤੋਂ ਪਹਿਲਾਂ ਹੀ ਅਜਿਹਾ ਕੀਤਾ ਜਾ ਸਕੇਗਾ।
 • ਇਸ ਦੇ ਲਈ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਦੁਬਾਰਾ ਲੌਗਇਨ 'Citizen Registration' 'ਤੇ ਜਾਣਾ ਪਵੇਗਾ।
 • ਪਹਿਲੀ ਡੋਜ਼ ਲੈਣ ਤੋਂ ਬਾਅਦ ਦੂਸਰੀ ਡੋਜ਼ ਲਈ ਬੁਕਿੰਗ ਆਪਣੇ ਆਪ ਹੋ ਜਾਵੇਗੀ।

ਇੱਥੇ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਪੁਰੀ ਪ੍ਰਕਿਰਿਆ ਹਾਲੇ ਵੈੱਬਸਾਈਟ 'ਤੇ ਹੋਵੇਗੀ। ਕੋਵਿਨ ਐਪ ਜ਼ਰੀਏ ਰਜਿਸਟ੍ਰੇਸ਼ਨ ਸ਼ੁਰੂ ਨਹੀਂ ਹੋਈ ਹੈ।

Posted By: Seema Anand