ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਅਜੇ ਪੰਜ ਸੂਬਿਆਂ ਦੀਆਂ ਚੋਣਾਂ ਚੱਲ ਰਹੀਆਂ ਹਨ। ਇਹ ਸੂਬੇ Kerala, Puducherry, Tamil Nadu, Assam ਤੇ West Bengal ਹੈ। ਨਾਗਰਿਕ ਵੋਟਰ ਪਛਾਣ ਪੱਤਰ ਦੀ ਸਟੀਕਤਾ 'ਚ ਸੁਧਾਰ ਕਰਨ ਤੇ ਵੋਟਿੰਗ ਦੇ ਸਮੇਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਬਚਣ ਲਈ ਵੋਟਰ ਪਛਾਣ ਪੱਤਰ ਲਈ ਅਪਲਾਈ ਕਰ ਸਕਦੇ ਹਨ।

ਆਮ ਤੌਰ 'ਤੇ ਇਕ ਚੋਣ ਕਾਰਡ ਜਾਂ ਵੋਟਿੰਗ ਕਾਰਡ ਆਈਡੀ ਦੇ ਤੌਰ 'ਤੇ ਵੀ ਕੰਮ ਆਉਂਦਾ ਹੈ ਤੇ ਚੋਣਾਂ ਦੌਰਾਨ ਧੋਖਾਧੜੀ ਨੂੰ ਰੋਕਦਾ ਹੈ।

ਵੋਟਰ ਪਛਾਣ ਪੱਤਰ 'ਚ ਇਕ ਯੂਨਿਕ ਸੀਰੀਅਲ ਨੰਬਰ, ਕਾਰਡਧਾਰਕ ਦਾ ਨਾਂ, ਲਿੰਗ, ਜਨਮਤਰੀਕ, ਪਿਤਾ ਦਾ ਨਾਂ, ਇਕ ਵਿਸ਼ੇਸ਼ ਸੂਬੇ ਦਾ ਇਕ ਹੋਲੋਗ੍ਰਾਮ ਹੋਰ ਡਿਟੇਲ ਹੁੰਦੀ ਹੈ। ਇਕ ਭਾਰਤੀ ਨਾਗਰਿਕ ਜਿਸ ਦੀ ਉਮਰ ਘੱਟ ਤੋਂ ਘੱਟ 18 ਸਾਲ ਹੈ ਉਸ ਦਾ ਸਥਾਈ ਪਤਾ ਹੈ, ਵੋਟਰ ਆਈਡੀ ਲਈ ਪਛਾਣ ਪੱਤਰ ਆਨਲਾਈਨ ਜਾਂ ਆਫਲਾਈਨ ਮੋਡ ਰਾਹੀਂ ਅਪਲਾਈ ਕਰ ਸਕਦਾ ਹੈ।

ਵੋਟਰ ਪਛਾਣ ਪੱਤਰ ਲਈ ਆਨਲਾਈਨ ਅਪਲਾਈ ਕਰਨ ਦੇ ਇਹ ਹਨ ਤਰੀਕੇ

1. Election Commission of India ਦੀ ਅਧਿਕਾਰਕ ਵੈੱਬਸਾਈਟ 'ਤੇ ਜਾਓ।

2. ਰਾਸ਼ਟਰੀ ਵੋਟਰ ਸੇਵਾ ਪੋਟਰਲ (ਐੱਨਵੀਐੱਸਪੀ) 'ਤੇ ਕਲਿੱਕ ਕਰੋ।

3. 'ਨਵੇਂ ਵੋਟਰ ਰਜਿਸਟਰੇਸ਼ਨ ਲਈ ਆਨਲਾਈਨ ਅਪਲਾਈ ਕਰੋ' 'ਤੇ ਕਲਿੱਕ ਕਰੋ।

4. ਜ਼ਰੂਰੀ ਡਿਟੇਲ ਜਿਵੇਂ ਨਾਂ, ਜਨਮ ਮਿਤੀ, ਪਤਾ ਦਰਜ ਕਰੋ ਤੇ ਪਤੇ ਤੇ ਜਨਮ ਪ੍ਰਮਾਣ ਦੀ ਮਿਤੀ ਜਿਹੇ ਜ਼ਰੂਰੀ ਦਸਤਾਵੇਜ ਅਪਲੋਡ ਕਰੋ।

5. 'ਸਬਮਿਟ' 'ਤੇ ਕਲਿੱਕ ਕਰੋ।

ਇਕ ਨਿੱਜੀ ਵੋਟਰ ਪਛਾਣ ਪੱਤਰ ਦੇ ਲਿੰਕ ਨਾਲ ਆਪਣੀ ਮੇਲ ਆਈਡੀ 'ਤੇ ਇਕ ਈਮੇਲ ਭੇਜਿਆ ਜਾਵੇਗਾ। ਇਸ ਪੇਜ ਦੇ ਮਾਧਿਅਮ ਨਾਲ ਵੋਟਰ ਆਈਡੀ ਨੂੰ ਟਰੈਕ ਕਰ ਸਕਦਾ ਹੈ ਤੇ ਅਪਲਾਈ ਕੀਤੀ ਗਈ ਵੋਟਰ ਆਈਜੀ ਇਕ ਮਹੀਨੇ 'ਚ ਤੁਸੀਂ ਪ੍ਰਾਪਤ ਕਰ ਸਕਦੇ ਹੋ।

Posted By: Amita Verma