ਨਵੀਂ ਦਿੱਲੀ : ਗ਼ਰੀਬ ਤੇ ਲੋੜਵੰਦ ਲੋਕਾਂ ਲਈ ਸਰਕਾਰ ਦੀਆਂ ਕਈ ਸਕੀਮਜ਼ ਤੇ ਸਹੂਲਤਾਂ ਹਨ, ਜਿਨ੍ਹਾਂ ਦੀ ਜੇਕਰ ਸਹੀ ਤਰ੍ਹਾਂ ਨਾਲ ਵਰਤੋਂ ਹੋਵੇ ਤਾਂ ਲੋਕਾਂ ਦੀਆਂ ਪਰੇਸ਼ਾਨੀਆਂ ਖ਼ਤਮ ਹੋ ਸਕਦੀਆਂ ਹਨ। ਭਾਰਤ ਵਿਚ ਵੀ ਗਰੀਬਾਂ ਲਈ ਰਾਸ਼ਨ ਕਾਰਡ ਦੀ ਵਿਵਸਥਾ ਹੈ, ਜਿਸਦੇ ਜ਼ਰੀਏ ਉਹ ਜਨਤਕ ਵੰਡ ਪ੍ਰਣਾਲੀ ਤਹਿਤ ਬੇਹੱਦ ਮਾਮੂਲੀ ਮੁੱਲ ’ਤੇ ਕਣਕ ਤੇ ਚੌਲ ਖ਼ਰੀਦ ਸਕਦੇ ਹਨ। ਇਸਦੇ ਨਾਲ ਹੀ ਉਹ ਰਾਸ਼ਨ ਕਾਰਡ ਦਾ ਪਹਿਚਾਣ ਪੱਤਰ ਤੇ ਅਡਰੈੱਸ ਪਰੂਫ ਤੌਰ ’ਤੇ ਇਸਤੇਮਾਲ ਕਰ ਸਕਦੇ ਹਨ।

ਅੱਜ ਅਸੀਂ ਉਨ੍ਹਾਂ ਲੋਕਾਂ ਲਈ ਬੇਹੱਦ ਜ਼ਰੂਰੀ ਜਾਣਕਾਰੀ ਲੈ ਕੇ ਆਏ ਹਾਂ, ਜੋ ਗ਼ਰੀਬ ਤੇ ਲੋੜਵੰਦ ਤਾਂ ਹਨ, ਪਰ ਸਹੂਲਤ ਜਾਂ ਜਾਣਕਾਰੀ ਦੀ ਅਣਹੋਂਦ ਵਿਚ ਹੁਣ ਤਕ ਰਾਸ਼ਨ ਕਾਰਡ ਬਣਵਾ ਨਹੀਂ ਸਕੇ ਹਨ। ਅਸੀਂ ਉਨ੍ਹਾਂ ਨੂੰ ਦੱਸਾਂਗੇ ਕਿ ਉਹ ਆਫਲਾਈਨ ਜਾਂ ਆਨਲਾਈਨ ਕਿਵੇਂ ਆਸਾਨੀ ਨਾਲ ਰਾਸ਼ਨ ਕਾਰਡ ਲਈ ਅਪਲਾਈ ਕਰ ਸਕਦੇ ਹਨ ਤੇ ਕਿਹੜੇ ਲੋਕ ਇਸ ਕਾਰਡ ਦਾ ਲਾਭ ਉਠਾਉਣ ਦੇ ਲਾਇਕ ਹਨ? ਨਾਲ ਹੀ ਇਹ ਵੀ ਦੱਸਾਂਗੇ ਕਿ ਰਾਸ਼ਨ ਕਾਰਡ ਕਿੰਨੇ ਤਰ੍ਹਾਂ ਦੇ ਹੁੰਦੇ ਹਨ?

ਦਰਅਸਲ, ਰਾਸ਼ਨ ਕਾਰਡ ਦੀ ਵਿਵਸਥਾ ਆਰਥਿਕ ਰੂਪ ਨਾਲ ਕਮਜ਼ੋਰ ਲੋਕਾਂ ਲਈ ਕੀਤੀ ਗਈ ਹੈ, ਜੋ ਇਸ ਕਾਰਡ ਜ਼ਰੀਏ ਆਪਣੀਆਂ ਘੱਟੋ-ਘੱਟ ਲੋੜਾਂ ਪੂਰੀਆਂ ਕਰ ਸਕਦੇ ਹਨ। ਭਾਰਤ ਵਿਚ 70 ਕਰੋੜ ਤੋਂ ਜ਼ਿਆਦਾ ਰਾਸ਼ਨ ਕਾਰਡ ਧਾਰਕ ਹਨ ਤੇ ਇਸ ਵੱਡੀ ਆਬਾਦੀ ਦੀ ਸਹੂਲਤ ਲਈ ਸਰਕਾਰ ਨੇ ਬੀਤੇ ਦਿਨੀਂ Mera Ration Mobile App ਲਾਂਚ ਕੀਤਾ, ਜਿਸ ਵਿਚ ਲੋਕਾਂ ਨੂੰ ਨਜ਼ਦੀਕੀ Fair Price Shop ਦੇ ਨਾਲ ਹੀ ਆਪਣਾ ਸਟੇਟਸ ਤੇ ਰਾਸ਼ਨ ਕਾਰਡ ਹੋਲਡਰਸ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ ਗਈ ਹੈ।

ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਅਪਲਾਈ ਤੇ ਕਿਹੜੇ-ਕਿਹੜੇ ਦਸਤਾਵੇਜ਼ ਚਾਹੀਦੇ ਹਨ

ਰਾਸ਼ਨ ਕਾਰਡ ਲਈ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਫੂਡ ਪੋਰਟਲ ’ਤੇ ਜਾਣਾ ਹੋਵੇਗਾ। ਤੁਸੀਂ ਚਾਹੋ ਤਾਂ https://ejawaab.aahaar.nic.in/portal/State_Food_Portals ’ਤੇ ਜਾ ਕੇ ਆਪਣੇ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਲਿਸਟ ਦੇਖ ਸਕਦੇ ਹੋ। ਇਸ ਤੋਂ ਬਾਅਦ ਆਪਣੇ ਸਟੇਟ ’ਤੇ ਕਲਿੱਕ ਕਰਨ ਤੋਂ ਬਾਅਦ ਇਕ ਨਵਾਂ ਪੇਜ ਖੁੱਲ੍ਹੇਗਾ, ਜਿਸ ਵਿਚ ਤੁਹਾਨੂੰ Food Security section ਦਿਖੇਗਾ। ਇਸ ਵਿਚ ਤੁਸੀਂ ਐਪਲੀਕੇਸ਼ਨ ਫਾਰਮ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਡੇ ਤੋਂ ਪਰਸਨਲ ਡਿਟੇਲਸ ਤੇ ਜ਼ਰੂਰੀ ਡਾਕੂਮੈਂਟਸ ਮੰਗੇ ਜਾਣਗੇ, ਜੋ ਕਿ ਆਧਾਰ ਕਾਰਡ, ਵੋਟਰ ਆਈ, ਹੈਲਥ ਕਾਰਡ, ਕੋਈ ਸਰਕਾਰੀ ਪਛਾਣ ਪੱਤਰ ਸਮੇਤ ਹੋਰ ਕਾਰਡ ਹੋਣਗੇ। ਇਸ ਤੋਂ ਬਾਅਦ ਤੁਸੀਂ ਆਨਲਾਈਨ ਅਪਲਾਈ ਬਟਨ ’ਤੇ ਕਲਿੱਕ ਕਰ ਦਿਓ। 15 ਦਿਨਾਂ ਦੇ ਅੰਦਰ ਵੈਰੀਫਿਕੇਸ਼ਨ ਵਗੈਰਾ ਹੋਣ ਤੋਂ ਬਾਅਦ ਰਾਸ਼ਨ ਕਾਰਡ ਮਿਲ ਜਾਂਦਾ ਹੈ।

ਕੌਣ ਕਰ ਸਕਦਾ ਹੈ ਰਾਸ਼ਨ ਕਾਰਡ ਲਈ ਅਪਲਾਈ ਤੇ ਇਸਦੇ ਫਾਇਦੇ

National Food Security Act (NFSA) ਤਹਿਤ ਰਾਸ਼ਨ ਕਾਰਡ ਉਹੀ ਬਣਵਾ ਸਕਦਾ ਹੈ, ਜੋ ਭਾਰਤ ਦਾ ਨਾਗਰਿਕ ਹੋਵੇਗਾ ਤੇ ਪਹਿਲੇ ਤੋਂ ਉਸਦੇ ਕੋਲ ਸ਼ਇਹ ਕਾਰਡ ਨਾ ਹੋਵੇ। ਰਾਸ਼ਨ ਕਾਰਡ ਬਣਵਾਉਣ ਲਈ ਘੱਟੋ ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ। 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਨਾਂ ਉਨ੍ਹਾਂ ਦੇ ਮਾਂ-ਪਿਓ ਦੇ ਰਾਸ਼ਨ ਕਾਰਡ ਵਿਚ ਸ਼ਾਮਲ ਹੁੰਦੇ ਹਨ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਕ ਪਰਿਵਾਰ ਵਿਚ ਇਕ ਹੀ ਰਾਸ਼ਨ ਕਾਰਡ ਹੋਵੇਗਾ, ਜੋ ਕਿ ਉਸਦੇ ਮੁਖੀਆ ਦੇ ਨਾਂ ’ਤੇ ਹੋਵੇਗਾ। ਜੇਕਰ 4 ਭਰਾ ਹਨ ਤੇ ਉਹ ਆਪਣੀ ਫੈਮਿਲੀ ਨਾਲ ਵੱਖ-ਵੱਖ ਰਹਿੰਦੇ ਹਨ ਤਾਂ ਉਹ ਵੱਖ-ਵੱਖ ਰਾਸ਼ਨ ਕਾਰਡ ਬਣਵਾਉਣ ਯੋਗ ਹਨ। ਰਾਸ਼ਨ ਕਾਰਡ ਦੇ ਕਈ ਫਾਇਦੇ ਹਨ, ਜਿਵੇਂ ਕਿ ਬੈਂਕ ਅਕਾਊਂਟ ਖੋਲ੍ਹਣ ਵਿਚ, ਗੈਸ ਕਨੈਕਸ਼ਨ ਲੈਣ ਵਿਚ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ, ਸਿਮ ਕਾਰਡ ਸਮੇਤ ਕਈ ਹੋਰ ਜ਼ਰੂਰੀ ਡਾਕੂਮੈਂਟਸ ਬਣਵਾਉਣ ਵਿਚ।

ਕਿੰਨੇ ਤਰ੍ਹਾਂ ਦੇ ਹੁੰਦੇ ਹਨ ਰਾਸ਼ਨ ਕਾਰਡ

ਜਿਸ ਫੈਮਿਲੀ ਦੀ ਸਾਲ ਭਰ ਦੀ ਆਮਦਨ 27000 ਰੁਪਏ ਤੋਂ ਘੱਟ ਹੋਵੇ, ਉਹ ਰਾਸ਼ਨ ਕਾਰਡ ਲਈ ਅਪਲਾਈ ਕਰ ਸਕਦੇ ਹਨ। ਰਾਸ਼ਨ ਕਾਰਡ ਮੁਖ ਤੌਰ ’ਤੇ 3 ਤਰ੍ਹਾਂ ਦੇ ਹੁੰਦੇ ਹਨ, ਜੋ ਕਿ ਗਰੀਬੀ ਰੇਖਾ ਤੋਂ ਉੱਪਰ (ਏਪੀਐੱਲ), ਗਰੀਬੀ ਰੇਖਾ ਤੋਂ ਹੇਠਾਂ (ਬੀਪੀਐੱਲ) ਕਾਰਡ ਤੇ ਅੰਤਯੋਦਯ ਰਾਸ਼ਨ ਕਾਰਡ (ਏਏਵਾਈ) ਹੈ।

Posted By: Susheel Khanna