ਨਵੀਂ ਦਿੱਲੀ : ਕੋਰੋਨਾ ਦੇ ਕਹਿਰ ਕਾਰਨ ਕਈ ਟ੍ਰੇਨਾਂ ਰੱਦ ਹੋ ਚੁੱਕੀਆਂ ਹਨ ਤੇ ਕਈ ਸਪੈਸ਼ਲ ਟ੍ਰੇਨਾਂ ਚੱਲ ਰਹੀਆਂ ਹਨ। ਕਈ ਰੂਟ ਇਸ ਤਰ੍ਹਾਂ ਦੇ ਹਨ ਜਿਨ੍ਹਾਂ ’ਤੇ ਭੀੜ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਲੋਕ ਰੇਲ ਸਫ਼ਰ ਕਰਨ ਲਈ ਕਈ ਦਿਨ ਪਹਿਲਾਂ ਹੀ ਿਂਟਕਟ ਬੁੱਕ ਕਰਵਾ ਲੈਂਦੇ ਹਨ ਤਾਂ ਜੋ ਬਾਅਦ ਵਿਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਗਰਮੀਆਂ ਆ ਗਈਆਂ ਹਨ। ਕੀ ਤੁਸੀਂ ਵੀ ਕਿਸੇ ਜਾਣ ਦਾ ਪ੍ਰੋਗਰਾਮ ਪਲਾਨ ਕੀਤਾ ਹੈ। ਜੇ ਤੁਹਾਡਾ ਪ੍ਰੋਗਰਾਮ ਫਿਕਸ ਹੈ ਤਾਂ ਕੀ ਤੁਸੀਂ ਜਾਣਦੇ ਹੋ ਕਿ ਸਫ਼ਰ ਕਰਨ ਤੋਂ ਪਹਿਲਾਂ ਕਿੰਨੇ ਦਿਨ ਟਿਕਟ ਕਰਵਾ ਸਕਦੇ ਹੋ।

ਅਕਸਰ ਲੋਕ ਇਹ ਨਹੀਂ ਜਾਣਦੇ ਹੁੰਦੇ,ਜਿਸ ਕਾਰਨ ਉਹ ਬਾਅਦ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ। ਤਾਂ ਆਓ ਜਾਣਦੇ ਹਾਂ ਪਹਿਲਾਂ ਟਿਕਟ ਕਰਵਾਉਣ ਦਾ ਤਰੀਕਾ...

ਤੁਸੀਂ 120 ਦਿਨ ਪਹਿਲਾਂ ਰਿਜ਼ਰਵੇਸ਼ਨ ਟਿਕਟ ਲੈ ਸਕਦੇ ਹੋ। ਭਾਵ ਤੁਸੀਂ 4 ਮਹੀਨੇ ਪਹਿਲਾਂ ਟਿਕਟ ਬੁੱਕ ਕਰਵਾ ਸਕਦੇ ਹੋ। ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਸਰਕਾਰ ਨੇ ਇਸ ਮਿਆਦ ਨੂੰ ਘਟਾ ਕੇ ਇਕ ਮਹੀਨਾ ਕਰ ਦਿੱਤਾ ਸੀ ਪਰ ਹੁਣ ਇਹ ਨਿਯਮ ਫਿਰ ਤੋਂ ਬਦਲ ਦਿੱਤਾ ਹੈ। ਇਹ ਸਿਸਟਮ ਪਹਿਲਾਂ ਵਰਗਾ ਹੋ ਗਿਆ ਹੈ। ਤੁਸੀਂ ਪਹਿਲਾਂ ਵਾਂਗ ਆਨਲਾਈਨ ਆਸਾਨੀ ਨਾਲ ਟਿਕਟ ਬੁੱਕ ਕਰਵਾ ਸਕਦੇ ਹੋ।

ਐਮਰਜੈਂਸੀ ’ਚ ਜਾਣ ਲਈ ਤੁਸੀਂ ਟ੍ਰੇਨ ਚੱਲਣ ਤੋਂ ਅੱਧਾ ਘੰਟਾ ਪਹਿਲਾਂ ਤਕ ਟਿਕਟ ਬੁੱਕ ਕਰਵਾ ਸਕਦੇ ਹੋ। ਆਮ ਤੌਰ ’ਤੇ ਟ੍ਰੇਨ ਚੱਲਣ ਤੋਂ ਚਾਰ ਘੰਟੇ ਪਹਿਲਾਂ ਚਾਰਟ ਤਿਆਰ ਹੁੰਦਾ ਹੈ। ਵੈਸੇ ਤੁਸੀਂ ਅੱਧਾ ਘੰਟਾ ਪਹਿਲਾਂ ਆਨਲਾਈਨ ਜਾਂ ਕਾਉਂਟਰ ਤੋਂ ਟਿਕਟ ਬੁੱਕ ਕਰਵਾ ਸਕਦੇ ਹੋ।

ਡੁਪਲੀਕੇਟ ਟਿਕਟ ਲਈ ਟ੍ਰੇਨ ’ਚ ਬੈਠ ਕੇ ਟੀਟੀਈ ਨੂੰੂ 50 ਰੁਪਏ ਪੈਨਲਟੀ ਦੇ ਕੇ ਆਪਣਾ ਟਿਕਟ ਲੈ ਸਕਦੇ ਹੋ। ਇਸ ਲਈ ਤੁਹਾਨੂੰ ਆਪਣਾ ਆਈਡੀ ਕਾਰਡ ਦੇਣਾ ਪਵੇਗਾ।

Posted By: Tejinder Thind