ਜੇਐੱਨਐੱਨ, ਦਿੱਲੀ : ਲਾਕਡਾਊਨ ਦੇ ਬਾਵਜੂਦ ਕਈ ਇਲਾਕਿਆਂ 'ਚ ਕੋਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਉੱਤਰ ਪ੍ਰਦੇਸ਼ ਤੇ ਰਾਜਧਾਨੀ ਦਿੱਲੀ ਦੀਆਂ ਸਰਕਾਰਾਂ ਨੇ ਹੁਣ ਸਖ਼ਤ ਕਦਮ ਉਠਾਇਆ ਹੈ। ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ 15 ਜ਼ਿਲ੍ਹਿਆਂ 'ਚ ਹੌਟਸਪੌਟ 14 ਅਪ੍ਰੈਲ ਤਕ ਲਈ ਤੇ ਦਿੱਲੀ ਸਰਕਾਰਨੇ ਰਾਜਧਾਨੀ ਦੇ 21 ਹੌਟਸਪੌਟ ਅਗਲੇ ਹੁਕਮ ਤਕ ਲਈ ਸੀਲ ਕਰ ਦਿੱਤੇ ਹਨ।

ਦੋਵਾਂ ਹੀ ਸੂਬਿਆਂ ਦੇ ਇਨ੍ਹਾਂ ਇਲਾਕਿਆਂ 'ਚ ਕੋਈ ਘਰੋਂ ਬਾਹਰ ਤਕ ਨਹੀਂ ਨਿਕਲ ਸਕਦਾ ਹੈ। ਇਸ ਦੌਰਾਨ ਇੱਥੇ ਕਰਫ਼ਿਊ ਵਰਗੀ ਪਾਬੰਦੀ ਰਹੇਗੀ। ਮੱਧ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਇੰਦੌਰ, ਭੋਪਾਲ ਤੇ ਉਜੈਨ ਦੀਆਂ ਹੱਦਾਂ ਵੀ ਸੀਲ ਕਰ ਦਿੱਤੀਆਂ ਗਈਆਂ ਹਨ। ਕੋਰੋਨਾ ਦਾ ਸੰਕ੍ਰਮਣ ਰੋਕਣ ਲਈ ਦੇਸ਼ ਭਰ 'ਚ ਲਾਕਡਾਊਨ ਚੱਲ ਰਿਹਾ ਹੈ। ਤਬਲੀਗੀ ਜਮਾਤੀਆਂ ਦੀ ਵਜ੍ਹਾ ਨਾਲ ਅਚਾਨਕ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਸਥਿਤੀ ਖ਼ਰਾਬ ਹੋ ਗਈ।

ਉੱਤਰ ਪ੍ਰਦੇਸ਼ 'ਚ 6 ਤੋਂ ਜ਼ਿਆਦਾ ਮਰੀਜ਼ ਮਿਲਣ ਵਾਲੇ ਇਲਾਕੇ ਹੌਟਸਪੌਟ

ਉੱਤਰ ਪ੍ਰਦੇਸ਼ ਦੇ 15 ਜ਼ਿਲ੍ਹਿਆਂ 'ਚ ਉਨ੍ਹਾਂ ਇਲਾਕਿਆਂ ਨੂੰ ਹੌਟਸਪੌਟ ਦੇ ਰੂਪ 'ਚ ਨਿਸ਼ਾਨਦੇਹ ਕੀਤਾ ਗਿਆ ਹੈ, ਜਿੱਥੇ 6 ਜਾਂ ਇਸ ਤੋਂ ਜ਼ਿਆਦਾ ਸੰਕ੍ਰਮਿਤ ਮਰੀਜ਼ ਮਿਲੇ ਹਨ। ਉੱਤਰ ਪ੍ਰਦੇਸ਼ ਸਰਕਾਰ ਇਸ ਦੀ ਸਮੀਖਿਆ ਕਰ ਰਹੀ ਹੈ ਕਿ ਲਾਕਡਾਊਨ 15 ਅਪ੍ਰੈਲ ਨੂੰ ਖੋਲ੍ਹ ਦਿੱਤਾ ਜਾਵੇ ਜਾਂ ਅੱਗੇ ਵਧਾਇਆ ਜਾਵੇ।

Posted By: Seema Anand