style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਸਰਕਾਰ ਦੇ ਲੋਕਨਾਇਕ ਹਸਪਤਾਲ 'ਚ ਸੁਵਿਧਾਵਾਂ ਦਾ ਜਾਇਜ਼ਾ ਲੈਣ ਪਹੁੰਚੇ ਹਨ। ਮਿਲੀ ਜਾਣਕਾਰੀ ਅਨੁਸਾਰ ਅਮਿਤ ਸ਼ਾਹ ਹਸਪਤਾਲ ਦੇ ਵੱਡੇ ਡਾਕਟਰਾਂ ਤੇ ਉੱਚ ਅਧਿਕਾਰੀਆਂ ਦੇ ਨਾਲ ਬੈਠਕ ਕਰ ਰਹੇ ਹਨ। ਉਹ ਕੋਰੋਨਾ ਸੰਕ੍ਰਮਣ ਦੇ ਮਰੀਜ਼ਾਂ ਨੂੰ ਲੈ ਕੇ ਹਸਪਤਾਲ 'ਚ ਸੁਵਿਧਾਵਾਂ ਦੀ ਸਮੀਖਿਆ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਐਮਸ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਵੀ ਮੌਜੂਦ ਹਨ। ਇਸ ਹਸਪਤਾਲ 'ਚ ਕੋਰੋਨਾ ਦੇ ਇਲਾਜ 'ਚ ਅਵਿਵਸਥਾ ਦੀ ਗੱਲ ਸਾਹਮਣੇ ਆਉਣ ਦੇ ਬਾਅਦ ਉਹ ਹਸਪਤਾਲ 'ਚ ਸੁਵਿਧਾਵਾਂ ਦਾ ਨਰੀਖਣ ਕਰਨ ਪਹੁੰਚੇ ਹਨ।

Posted By: Sunil Thapa